ਛਾਪੇਮਾਰੀ ਦੌਰਾਨ ਹਮਿਲਟਨ ਵਿਖੇ ਪੁਲਿਸ ਦੀ ਗੋਲੀ ਨਾਲ ਇਕ ਵਿਅਕਤੀ ਮਰਿਆ

ਅੱਜ ਸ਼ਾਮ ਹਮਿਲਟਨ ਵਿਖੇ ਪੁਲਿਸ ਵੱਲੋਂ ਇਕ ਛਾਪੇਮਾਰੀ ਦੌਰਾਨ ਕਿਸੇ ਕਾਰਨ ਗੋਲੀ ਚਲਾਉਣੀ ਪਈ ਅਤੇ ਵਿਅਕਤੀ ਥਾਂ ਉਤੇ ਹੀ ਮਾਰਿਆ ਗਿਆ। ਇਹ ਘਟਨਾ ਫ੍ਰੈਂਕਟਨ ਦੀ ਹੈ ਜਿੱਥੇ ਪਹਿਲਾਂ ਤੋਂ ਯੋਜਨਾ ਮੁਤਾਬਿਕ ਛਾਪੇਮਾਰੀ ਕੀਤੀ ਗਈ ਸੀ। ਸ਼ਾਮ 6.45 ਮਿੰਟ ਉਤੇ ਇਹ ਘਟਨਾ ਘਟੀ ਹੈ। ਨਿਊਜ਼ੀਲੈਂਡ ਦੇ ਵਿਚ ਅਜਿਹਾ ਬਹੁਤ ਘੱਟ ਹੁੰਦਾ ਹੈ ਕਿ ਪੁਲਿਸ ਨੂੰ ਗੋਲੀ ਚਲਾਉਣੀ ਪਈ, ਸੋ ਯਕੀਨਨ ਹੈ ਕਿ ਮਾਰਿਆ ਗਿਆ ਵਿਅਕਤੀ ਬਹੁਤ ਖਤਰਨਾਕ ਕਿਸਮ ਦਾ ਹੋਵੇਗਾ। ਪੁਲਿਸ ਨੇ ਵਿਅਕਤੀ ਬਾਰੇ ਕੋਈ ਜਾਣਕਾਰੀ ਅਜੇ ਨਹੀਂ ਦਿੱਤੀ ਹੈ। ਬਹੁਤ ਸਾਰੇ ਪੁਲਿਸ ਅਫਸਰ ‘ਹੈਜ਼ਮਟ ਸੂਟ’ ਦੇ ਵਿਚ ਵੇਖੇ ਗਏ। ਇਹ ਇਕ ਖਾਸ ਕਿਸਮ ਦੀ ਪੀ.ਪੀ.ਈ. (ਨਿੱਜੀ ਸੁਰੱਖਿਆ ਲਈ ਵਸਤਰ) ਹੁੰਦੀ ਹੈ। ਇਹ ਘਟਨਾ ਇੰਡਸਟਰੀਅਲ ਜ਼ੋਨ ਦੀ ਹੈ।

Install Punjabi Akhbar App

Install
×