
ਅਜਨਾਲਾ (ਗੁਰਪ੍ਰੀਤ ਸਿੰਘ ਢਿੱਲੋਂ) – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕੋਰੋਨਾ ਵਾਇਰਸ ਕਾਰਨ ਅਕਾਲ ਚਲਾਣਾ ਕਰ ਗਏ ਰਾਕੇਸ਼ ਕੁਮਾਰ ਭਾਰਦਵਾਜ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਤੇ ਵਿੱਤੀ ਸਹਾਇਤਾ ਵਜੋਂ ਪਰਿਵਾਰ ਨੂੰ 1 ਕਰੋੜ ਦਾ ਚੈੱਕ ਦਿੱਤਾ। ਰਾਕੇਸ਼ ਕੁਮਾਰ ਭਾਰਦਵਾਜ ਦਿੱਲੀ ਸਰਕਾਰ ਨਾਲ ਫਾਰਮਾਸਿਸਟ ਵਜੋਂ ਤਾਇਨਾਤ ਸੀ, ਜਿਸ ਦੀ ਬੀਤੇ ਦਿਨੀਂ ਕੋਰੋਨਾ ਡਿਊਟੀ ਦੌਰਾਨ ਮੌਤ ਹੋ ਗਈ ਸੀ।
ਧੰਨਵਾਦ ਸਹਿਤ (ਅਜੀਤ)