ਸਿਡਨੀ ਵਿੱਚ ਹੁਣੇ ਹੁਣੇ ਹੋਏ ਖੁਲਾਸੇ ਵਿੱਚ ਇੱਕ ਬੱਚਾ ਵੀ ਕਰੋਨਾ ਪਾਜ਼ਿਟਿਵ -ਨਵੇਂ ਮਾਮਲੇ ਹੋਏ 8

(ਦ ਏਜ ਮੁਤਾਬਿਕ) ਡਾ. ਕੈਰੀ ਚੈਂਟ -ਨਿਊ ਸਾਊਥ ਵੇਲਜ਼, ਮੁੱਖ ਸਿਹਤ ਅਧਿਕਾਰੀ, ਵੱਲੋਂ ਕੀਤੇ ਗਏ ਖੁਲਾਸੇ ਅਨੁਸਾਰ ਤਾਜ਼ਾ ਖ਼ਬਰਾਂ ਮੁਤਾਬਿਕ, ਸਿਡਨੀ ਵਿਚਲੇ ਕਰੋਨਾ ਦੇ ਮਾਮਲਿਆਂ ਵਿੱਚ ਇੱਕ ਛੋਟੇ ਬੱਚੇ ਦੇ ਕਰੋਨਾ ਪਾਜ਼ਿਟਿਵ ਹੋਣ ਕਾਰਨ ਪਹਿਲਾਂ ਤੋਂ ਦੱਸੇ ਗਏ 7 ਮਾਮਲਿਆਂ ਅੰਦਰ ਇੱਕ ਹੋਰ ਦਾ ਇਜ਼ਾਫ਼ਾ ਹੋਇਆ ਹੈ ਪਰੰਤੂ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨੰਬਰ ਨੂੰ ਆਉਣ ਵਾਲੇ ਕੱਲ੍ਹ ਦੇ ਨੰਬਰਾਂ ਵਿੱਚ ਜੋੜਿਆ ਜਾਵੇਗਾ ਕਿਉਂਕਿ ਹਰ ਸ਼ਾਮ ਦੇ ਅੱਠ ਵਜੇ ਤੱਕ ਦੇ ਮਾਮਲੇ ਲਏ ਜਾਂਦੇ ਹਨ ਅਤੇ ਅਗਲੇ ਦਿਨ ਸਵੇਰ ਦੇ ਸਮੇਂ ਤੇ ਨਸ਼ਰ ਕੀਤੇ ਜਾਂਦੇ ਹਨ। ਸੋ ਹੁਣ ਇਹ ਪ੍ਰਮਾਣਿਕ ਹੋ ਹੀ ਚੁਕਾ ਹੈ ਕਿ ਕ੍ਰਿਸਮਿਸ ਦੇ ਮੌਕੇ ਤੇ ਅੱਜ ਇੱਕ ਹੋਰ ਕੋਵਿਡ-19 ਦਾ ਮਾਮਲਾ ਦਰਜ ਹੋਇਆ ਹੈ ਜਿਹੜਾ ਕਿ ਕੱਲ ਰਾਤ ਤੱਕ ਦੀ ਡੈਡਲਾਈਨ ਤੋਂ ਬਾਅਦ ਦਰਜ ਕੀਤਾ ਗਿਆ ਹੈ। ਉਕਤ ਬੱਚਾ ਅਸਲ ਵਿੱਚ -ਪੈਡਿੰਗਟਨ ਐਲੀਮੈਂਟਰੀ ਡੇਲੀ ਦੇ ਕਰੋਨਾ ਮਾਮਲਿਆਂ ਨਾਲ ਸਬੰਧਤ ਹੈ ਅਤੇ ਹੁਣ ਇੱਥੇ ਦੇ ਕੁੱਲ ਮਾਮਲੇ 4 ਹੋ ਗਏ ਹਨ। ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਕਤ ਥਾਂ ਵਿੱਚ ਜੇਕਰ ਕਿਸੇ ਨੇ ਦਿਸੰਬਰ 17 ਅਤੇ 19 ਦਰਮਿਆਨ ਸ਼ਿਰਕਤ ਕੀਤੀ ਹੋਵੇ ਅਤੇ ਜਾਂ ਖਾਣ-ਪੀਣ ਕੀਤਾ ਹੋਵੇ ਤਾਂ ਆਪਣੇ ਆਪ ਨੂੰ ਤੁਰੰਤ 14 ਦਿਨਾਂ ਲਈ ਆਈਸੋਲੇਟ ਕਰੇ ਇਸ ਦੀ ਸੂਚਨਾ ਮੈਡੀਕਲ ਅਧਿਕਾਰੀਆਂ ਨੂੰ ਤੁਰੰਤ ਦੇਵੇ। ਜ਼ਿਆਦਾ ਜਾਣਕਾਰੀ ਸਰਕਾਰ ਦੀ ਵੈਬਸਾਈਟ https://www.health.nsw.gov.au/Infectious/covid-19/Pages/case-locations-and-alerts.aspx ਤੋਂ

Install Punjabi Akhbar App

Install
×