ਹੇਸਟਿੰਗ ਵਿਖੇ ਪੰਜਾਬੀ ਦੀ ਡਾਇਰੀ ਲੁੱਟਣ ਵਾਲਾ ਪੁਲਿਸ ਦੇ ਅੜਿੱਕੇ ਚੜ੍ਹਿਆ

ਬੀਤੇ ਸਨਿਚਰਵਾਰ ਨੂੰ ਹੇਸਟਿੰਗ ਵਿਖੇ ਇਕ ਪੰਜਾਬੀ ਪ੍ਰਦੀਪ ਸਿੰਘ ਸੰਘਾ ਦੀ ਡੇਅਰੀ ‘ਰੇਲਵੇ ਰੋਡ ਮਿੰਨੀ ਮਾਰਕੀਟ’ ਉਤੇ ਬੰਦੂਕ ਦੀ ਨੋਕ ਉਤੇ ਲੁੱਟ ਦੀ ਘਟਨਾ ਹੋਈ ਸੀ, ਉਸ ਵੇਲੇ ਇਸ ਦੀ ਪਤਨੀ ਸ੍ਰੀਮਤੀ ਮਮਦੀਪ ਪ੍ਰਦੀਪ ਸਿੰਘ ਦੁਕਾਨ ਉਤੇ ਕੰਮ ਕਰਦੀ ਸੀ। ਲੁੱਟਣ ਤੋਂ ਬਾਅਦ ਇਹ ਲੁਟੇਰਾ ਭੱਜਣ ਵਿਚ ਕਾਮਯਾਬ ਹੋ ਗਿਆ ਸੀ। ਅਗਲੇ ਦਿਨ ਇਹ ਡਾਇਰੀ ਬੰਦ ਰੱਖੀ ਗਈ। ਇਸ ਲੁਟੇਰੇ ਨੂੰ ਪੁਲਿਸ ਨੇ ਅਗਲੇ ਦਿਨ ਇਕ ਹੋਰ ਘਟਨਾ ਦੌਰਾਨ ਗ੍ਰਿਫਤਾਰ ਕਰ ਲਿਆ ਅਤੇ ਅੱਜ ਅਦਾਲਤ ਦੇ ਵਿਚ ਅਗਲੇਰੀ ਕਾਰਵਾਈ ਲਈ ਪੇਸ਼ ਕੀਤਾ।