ਅਗਲੇ 25 ਸਾਲਾਂ ਵਿੱਚ 1.5 ਮਿਲੀਅਨ ਆਸਟ੍ਰੇਲੀਆ ਚੜ੍ਹ ਜਾਣਗੇ ਕੈਂਸਰ ਦੀ ਭੇਟ…..???

ਯੂਨੀਵਰਸਿਟੀ ਆਫ਼ ਸਿਡਨੀ ਦੇ ਨਿਊ ਸਾਊਥ ਵੇਲਜ਼ ਕੈਂਸਰ ਕਾਂਸਲ ਵਿਚਲੇ ਡੈਫੋਡਿਲ ਸੈਂਟਰ ਨੇ ਇੱਕ ਰਿਪੋਰਟ ਰਾਹੀਂ ਅਗਾਹ ਕੀਤਾ ਹੈ ਕਿ ਅਗਲੇ 25 ਸਾਲਾਂ ਦੌਰਾਨ (2020 ਤੋਂ 2044 ਤੱਕ) 1.5 ਮਿਲੀਅਨ ਆਸਟ੍ਰੇਲੀਆਈ ਕੈਂਸਰ ਦੀ ਭੇਟ ਚੜ੍ਹ ਸਕਦੇ ਹਨ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਸੇ ਸਮੇਂ ਦੌਰਾਨ 4.56 ਮਿਲੀਅਨ ਤੋਂ ਵੀ ਜ਼ਿਆਦਾ, ਕੈਂਸਰ ਦੇ ਮਰੀਜ਼ ਹੋਣਗੇ ਜਿਨ੍ਹਾਂ ਦੇ ਇਲਾਜ ਵੱਖ ਵੱਖ ਹਸਪਤਾਲਾਂ ਵਿੱਚ ਚੱਲ ਰਹੇ ਹੋਣਗੇ।
ਕਾਂਸਲ ਦੇ ਨਿਰਦੇਸ਼ਕ -ਪ੍ਰੋਫੈਸਰ ਕੇਰਨ ਕੈਨਫੈਲ ਨੇ ਕਿਹਾ ਕਿ ਬੇਸ਼ੱਕ ਦੇਸ਼ ਵਿੱਚ ਕਾਫੀ ਖੋਜਾਂ ਆਦਿ ਇਸ ਖੇਤਰ ਵਿੱਚ ਹੋ ਰਹੇ ਹਨ ਪਰੰਤੂ ਇਹ ਕਾਫੀ ਨਹੀਂ ਹੈ ਅਤੇ ਇਸ ਵਾਸਤੇ ਹੋਰ ਵੀ ਤੇਜ਼ੀ ਨਾਲ ਕੰਮ ਕਰਨ ਦੀ ਜ਼ਰੂਰਤ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਬੀਤੇ 25 ਸਾਲਾਂ ਦੀ ਗੱਲ ਕਰੀਏ ਤਾਂ ਬੇਸ਼ੱਕ ਇਹ ਤੱਥ ਸਾਹਮਣੇ ਆਉਂਦੇ ਹਨ ਕਿ ਅਗਲੇ 25 ਸਾਲਾਂ ਵਿੱਚ ਕੈਂਸਰ ਨਾਲ ਮਰਨ ਵਾਲਿਆਂ ਦੀ ਦਰ 20% ਤੱਕ ਨੀਚੇ ਗਿਰ ਰਹੀ ਹੈ ਪਰੰਤੂ ਇਹ ਨਾਕਾਫੀ ਹੈ ਅਤੇ ਇਸ ਵਾਸਤੇ ਨਵੀਆਂ ਖੋਜਾਂ, ਸਾਜੋ ਸਾਮਾਨ, ਦਵਾਈਆਂ ਆਦਿ ਦੀ ਜ਼ਰੂਰਤ ਹੈ ਤਾਂ ਜੋ ਇਸ ਦਰ ਨੂੰ ਹੋਰ ਘਟਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਫੇਫੜਿਆਂ ਅਤੇ ਮੈਲੈਨੋਮਾ (ਚਮੜੀ ਦੇ ਕੈਂਸਰ) ਆਦਿ ਵਿੱਚ ਕਾਫੀ ਗਿਰਾਵਟ ਆਉਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਅਤੇ ਇਸ ਦਾ ਸਿੱਧਾ ਸਿੱਧਾ ਕਾਰਨ, ਸਰਕਾਰ ਵੱਲੋਂ ਤੰਬਾਕੂ ਆਦਿ ਦੇ ਸੇਵਨ ਉਪਰ ਪਾਬੰਧੀਆਂ ਨੂੰ ਹੀ ਮੰਨਿਆ ਜਾ ਸਕਦਾ ਹੈ।

Install Punjabi Akhbar App

Install
×