(ਰਈਆ) -ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਹਿਬ ਵਾਲਿਆਂ ਵਲੋਂ ਪ੍ਰਦੂਸ਼ਣ ਤੇ ਕਾਬੂ ਪਾਉਣ ਲਈ ਜੰਗਲ ਲਾਏ ਜਾਣ ਦੀ ਮਹਿੰਮ ਨੂੰ ਉਸ ਸਮੇਂ ਵੱਡਾ ਹੰੁਗਾਰਾ ਮਿਲਿਆ ਜਦ ਇਸ ਲਹਿਰ ਤੋਂ ਪ੍ਰਭਾਵਤ ਹੋ ਕੇ ਰਈਆ ਨਿਵਾਸੀ ਰਿਟਾਇਰਡ ਜੇ. ਈ ਨਰਿੰਦਰ ਸਿੰਘ ਨੇ ਆਪਣੇ ਪਿਤਾ ਸਵਰਗੀ ਸੂਬੇਦਾਰ ਮਨਜੀਤ ਸਿੰਘ ਦੀ ਯਾਦ ਨੂੰ ਸਮਰਪਤ ਪਿੰਡ ਪੱਡੇ ਨੇੜਲੀ ਆਪਣੀ ਡੇਢ ਏਕੜ ਜਮੀਨ ਜੰਗਲ ਲਾਉਣ ਲਈ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਨੂੰ ਦਾਨ ਕਰਨ ਦਾ ਫੈਸਲਾ ਕੀਤਾ।ਅੱਜ ਸੰਤਾਂ ਦੇ ਸੇਵਕ ਭਾਈ ਦਵਿੰਦਰ ਸਿੰਘ ਜੀ ਦੀ ਅਗਵਾਈ ਹੇਠ ਸੰਗਤਾਂ ਵਲੋਂ ਇਸ ਜਮੀਨ ਤੇ 50 ਕਿਸਮਾਂ ਦੇ 1500 ਦੇ ਕਰੀਬ ਪੌਦੇ ਇਸ ਜਗ੍ਹਾ ਤੇ ਲਾਏ ਗਏ।ਇਸ ਮੌਕੇ ਭਾਈ ਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਹਿੰਮ ਤਹਿਤ ਹੁਣ ਤੱਕ 181 ਟੁਕੜਿਆਂ ਤੇ ਜੰਗਲ ਲਾਏ ਜਾ ਚੁੱਕੇ ਹਨ।ਇਹ ਅੱਜ 182ਵਾਂ ਜੰਗਲ ਹੈ।ਇਸ ਮੌਕੇ ਨਰਿੰਦਰ ਸਿੰਘ ਜੇ.ਈ ਤੋਂ ਇਲਾਵਾ ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ, ਸਰਜੀਤ ਸਿੰਘ ਕੰਗ, ਸਰਵਰਿੰਦਰ ਸਿੰਘ ਪੀ.ਏ, ਸੁਖਦੇਵ ਸਿੰਘ ਪੱਡਾ, ਕੁਲਵਿੰਦਰ ਸਿੰਘ ਫੱਤੂਵਾਲ,ਮੰਗਲ ਸਿੰਘ ਫਾਜਲਪੁਰ, ਹਰਪਾਲ ਸਿੰਘ ਜਵੰਦਪੁਰ ਅਤੇ ਯੋਗਰਾਜ ਜੋਗੀ ਆਦਿ ਹਾਜਰ ਸਨ।ਇਸ ਮੌਕੇ ਦਲਬੀਰ ਸਿੰਘ ਟੌਂਗ ਨੇ ਸੰਤਾਂ ਵਲੋਂ ਕੀਤੇ ਜਾ ਰਹੇ ਇਸ ਪਵਿੱਤਰ ਕਾਜ ਦੀ ਸ਼ਲਾਘਾ ਕਰਦੇ ਹੋਏ ਸਰਕਾਰ ਵਲੋਂ ਹਰ ਤਰਾਂ ਦੀ ਮਦਦ ਦਾ ਭਰੋਸਾ ਦਿਵਾਇਆ।