ਨਿਊ ਸਾਊਥ ਵੇਲਜ਼ ਦੇ ਸੈਨਟੇਨੀਅਲ ਪਾਰਕ ਵਿਖੇ ਅਥਲੈਟਿਕਸ ਫੀਲਡ ਲਈ 4.8 ਮਿਲੀਅਨ ਡਾਲਰ ਦੀ ਗ੍ਰਾਂਟ

ਪਲੈਨਿੰਗ ਅਤੇ ਜਨਤਕ ਥਾਵਾਂ ਦੇ ਮੰਤਰੀ ਰਾਬ ਸਟੋਕਸ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਰਾਜ ਸਰਕਾਰ ਵੱਲੋਂ ਸੈਨਟੇਨੀਅਲ ਪਾਰਕ ਵਿਖੇ ਇਤਿਹਾਸਕ ਈ.ਐਸ. ਮਾਰਕਸ ਐਥਲੈਟਿਕਸ ਫੀਲਡ ਦੇ ਨਵੀਨੀਕਰਣ ਵਾਸਤੇ 4.8਀ਿ ਮਲੀਅਨ ਡਾਲਰਾਂ ਦਾ ਫੰਡ ਜਾਰੀ ਕੀਤਾ ਗਿਆ ਹੈ। ਇਸ ਪ੍ਰਾਜੈਕਟ ਦੇ ਤਹਿਤ ਸਿਡਨੀ ਵਿਖੇ ਉਕਤ 115 ਸਾਲ ਪੁਰਾਣੇ ਅਤੇ ਇਤਿਹਾਸਕ ਗ੍ਰਾਊਂਡ ਲਈ, 400 ਮੀਟਰ ਦਾ ਸਿੰਥੈਟਿਕ ਟ੍ਰੇਕ ਦਾ ਨਵਨਿਰਮਾਣ, ਹਾਈ ਜੰਪ ਅਤੇ ਲਾਂਗ ਜੰਪ ਵਾਲੇ ਖੇਤਰਾਂ ਦਾ ਵਿਕਾਸ ਅਤੇ ਨਵੀਨੀਕਰਣ, ਛਾਂ ਦਾਰ ਨਵੇਂ ਦਰਖ਼ਤ ਅਤੇ ਹੋਰ ਬੂਟੇ ਆਦਿ ਲਗਾਉਦ, ਕੋਚਾਂ ਵਾਸਤੇ ਲਿਆਉਣ ਅਤੇ ਲਿਜਾਉਣ ਲਈ ਖਾਸ ਪਿਕ ਅਪ ਅਤੇ ਡਰਾਪ ਆਫ ਜ਼ੋਨ, ਕਾਰ ਪਾਰਕਿੰਗਾਂ ਦਾ ਨਿਰਮਾਣ ਅਤੇ ਵਿਕਾਸ ਅਤੇ ਇਸਤੋਂ ਇਲਾਵਾ ਟ੍ਰੈਕ ਅਤੇ ਆਲੇ ਦੁਆਲੇ ਦੇ ਖੇਤਰਾਂ ਵਿੱਚ ਲਾਈਟਾਂ ਆਦਿ ਦਾ ਪ੍ਰਬੰਧਨ ਆਦਿ ਦੇ ਕੰਮ ਸ਼ਾਮਿਲ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਉਕਤ ਗ੍ਰਾਉਂਡ ਸਿਡਨੀ ਦੀ ਖੇਡਾਂ ਦੇ ਇਤਿਹਾਸ ਵਿੱਚ ਉਘਾ ਸਥਾਨ ਰੱਖਦਾ ਹੈ ਅਤੇ ਇਸਤੋਂ ਇਲਾਵਾ ਇੱਥੇ ਅਣਗਿਣਤ ਖਿਡਾਰੀ ਅਥਲੈਟਿਕਸ ਦੀ ਟ੍ਰੇਨਿੰਗ ਲੈਂਦੇ ਹਨ ਅਤੇ ਇਹ ਸਥਾਨ ਕਾਰਨੀਵਾਲਾਂ ਅਤੇ ਜਾਂ ਫੇਰ ਸਥਾਨਕ ਭਾਈਚਾਰਕ ਖੇਡਾਂ ਆਦਿ ਦਾ ਮੁੱਖ ਕੇਂਦਰ ਵੀ ਹੈ ਅਤੇ ਨਾਲ ਹੀ ਇਹ ਸਥਾਨ ਕੌਮੀ ਪੱਧਰ ਦੀ ਸੋਕਰ ਲੀਗ ਵਾਸਤੇ ਵੀ ਬਹੁਤ ਜ਼ਿਆਦਾ ਮਹੱਤਵਪੂਰਨ ਭੂਮਿਕਾਵਾਂ ਨਿਭਾਉਂਦਾ ਹੈ।
ਇੱਥੇ ਹਰ ਸਾਲ ਇੱਕ ਲੱਖ ਤੋਂ ਵੀ ਜ਼ਿਆਦਾ ਲੋਕ ਖੇਡਾਂ, ਕਾਰਨੀਵਾਲ, ਅਥਲੈਟਿਕਸ, ਫੁੱਟਬਾਲ ਅਤੇ ਹੋਰ ਕਈ ਤਰ੍ਹਾਂ ਦੀਆਂ ਖੇਡਾਂ ਆਦਿ ਲਈ ਸ਼ਿਰਕਤ ਕਰਦੇ ਹਨ ਅਤੇ ਇਸ ਸਥਾਨ ਦਾ ਇਸਤੇਮਾਲ ਬਹੁਤ ਸਾਰੇ ਖਿਡਾਰੀ ਪੈਦਾ ਕਰਨ ਅਤੇ ਖੇਡਾਂ ਨੂੰ ਉਤਸਾਹਿਤ ਕਰਨ ਲਈ ਕੀਤਾ ਜਾਂਦਾ ਹੈ।
ਗ੍ਰੇਟਰ ਸਿਡਨੀ ਪਾਰਕਲੈਂਡ ਦੇ ਸੀ.ਈ.ਓ. ਸਿਊਲਨ ਫਿਜ਼ਗਰਾਲਡ ਨੇ ਕਿਹਾ ਕਿ ਸਰਕਾਰ ਨੇ ਬਹੁਤ ਹੀ ਉਤਮ ਕਦਮ ਚੁੱਕਿਆ ਹੈ ਅਤੇ ਇਸ ਨਾਲ ਸਮੁੱਚੇ ਖੇਤਰ ਵਿੱਚ ਹੋਰ ਵੀ ਤਰੱਕੀ ਦੀਆਂ ਪੁਲਾਂਘਾਂ ਪੁੱਟੀਆਂ ਜਾਣਗੀਆਂ ਅਤੇ ਸਥਾਨਕ ਲੋਕਾਂ ਲਈ ਖੇਡਾਂ ਦੇ ਨਾਲ ਨਾਲ ਰੌਜ਼ਗਾਰ ਦੇ ਸਾਧਨ ਵੀ ਮੁਹੱਈਆ ਹੋਣਗੇ।
ਉਨ੍ਹਾਂ ਇਹ ਵੀ ਕਿਹਾ ਕਿ ਉਕਤ ਸਥਾਨ ਨੂੰ ਜਨਤਕ ਤੌਰ ਤੇ ਇਸਤੇਮਾਲ ਕਰਨ ਤੋਂ ਆਉਣ ਵਾਲੀ 6 ਸਤੰਬਰ ਤੋਂ ਬੰਦ ਕਰ ਦਿੱਤਾ ਜਾਵੇਗਾ ਅਤੇ ਅਪ੍ਰੈਲ 2022 ਤੱਕ ਇਸ ਦੀ ਕੰਸਟਰਕਸ਼ ਪੂਰਨ ਕਰਕੇ ਮੁੜ ਤੋਂ ਖੋਲ੍ਹ ਦਿੱਤਾ ਜਾਵੇਗਾ।
ਜ਼ਿਆਦਾ ਜਾਣਕਾਰੀ ਸਰਕਾਰ ਦੀ ਵੈਬਸਾਈਟ www.centennialparklands.com.au ਉਪਰ ਵਿਜ਼ਿਟ ਕਰਕੇ ਲਈ ਜਾ ਸਕਦੀ ਹੈ।

Install Punjabi Akhbar App

Install
×