ਓਮੀਕਰੋਨ: ਭੈੜਿਆ ਆਖਿਰ ਤੂੰ ਆ ਈ ਵੜਿਆ…. ਨਿਊਜ਼ੀਲੈਂਡ ਦੇ ਵਿਚ ਜ਼ਰਮਨੀ ਤੋਂ ਪਹੁੰਚਿਆ ਪਹਿਲਾ ਓਮੀਕਰੋਨਾ ਵਾਇਰਸ ਕੇਸ

ਪ੍ਰਬੰਧਕੀ ਸਹੂਲਤ ਦੇ ਵਿਚ ਹੋਣ ਕਰਕੇ ਅਜੇ ਬਾਹਰੀ ਖਤਰਾ ਨਹੀਂ

ਔਕਲੈਂਡ :-ਨਿਊਜ਼ੀਲੈਂਡ ਦੇ ਵਿਚ ਕਰੋਨਾ ਵਾਇਰਸ ਦਾ ਖਤਰਨਾਕ ਰੂਪ ਜਿਸ ਨੂੰ ਓਮੀਕਰੋਨ ਦਾ ਨਾਂਅ ਦਿੱਤਾ ਗਿਆ ਸੀ, ਅਤੇ ਇਹ ਤੇਜ਼ੀ ਨਾਲ ਫੈਲਦਾ ਹੈ, ਨੂੰ ਲੈ ਕੇ ਕਈ ਤਰ੍ਹਾਂ ਦੇ ਪ੍ਰਬੰਧ ਸਨ ਕਿ ਇਹ ਇਥੇ ਨਾ ਪਹੁੰਚੇ ਪਰ ਇਹ ਭੈੜਾ ਜਿਹਾ ਕਹਾਉਣ ਵਾਲਾ ਵਾਇਰਸ ਆਖਿਰ ਇਥੇ ਪਹੁੰਚ ਹੀ ਗਿਆ। ਅੱਜ ਸਿਹਤ ਮਹਿਕਮੇ ਨੇ ਇਸ ਸਬੰਧੀ ਵਿਸ਼ੇਸ਼ ਪ੍ਰੈਸ ਕਾਨਫਰੰਸ ਦੇ ਵਿਚ ਇਸ ਗੱਲ ਦਾ ਖੁਲਾਸਾ ਕੀਤਾ। ਇਹ ਕੇਸ ਜ਼ਰਮਨੀ ਵਾਇਆ ਡੁਬਾਈ ਤੋਂ ਇਥੇ ਪਹੁੰਚੇ ਇਕ ਯਾਤਰੀ ਰਾਹੀਂ ਇਥੇ ਆਇਆ ਹੈ। ਇਹ ਵਿਅਕਤੀ ਦੇ ਦੋਹਰਾ ਟੀਕਾ ਵੀ ਲੱਗਿਆ ਹੋਇਆ ਸੀ। ਇਸ ਵਿਅਕਤੀ ਨੂੰ ਵਿਸ਼ੇਸ਼ ਪ੍ਰਬੰਧਕੀ ਸਹੂਲਤ ਦੇ ਵਿਚ ਰੱਖਿਆ ਗਿਆ ਹੈ। ਇਹ ਵਿਅਕਤੀ ਔਕਲੈਂਡ ਤੋਂ ਕ੍ਰਾਈਸਟਚਰ ਵਿਖੇ ਜਿਸ ਫਲਾਈਟ ਦੇ ਵਿਚ ਗਿਆ ਸੀ, ਉਸ ਦੇ ਸਟਾਫ ਨੂੰ ਵੀ ਚੈਕ ਕੀਤਾ ਜਾਵੇਗਾ ਅਤੇ ਜਿਸ ਬੱਸ ਦੇ ਵਿਚ ਉਹ ਹੋਟਲ ਪਹੁੰਚਿਆ ਉਹ ਵੀ ਚੈਕ ਕੀਤਾ ਜਾਵੇਗਾ। ਇਹ ਵਿਅਕਤੀ ਕਿਸ ਹੋਟਲ ਦੇ ਵਿਚ ਹੈ, ਨਹੀਂ ਦੱਸਿਆ ਗਿਆ। ਸਿਹਤ ਨਿਰਦੇਸ਼ਕ ਨੇ ਕਿਹਾ ਹੈ ਕਿ ਇਸ ਕੇਸ ਦੇ ਨਾਲ ਕੋਵਿਡ ਟ੍ਰੈਫਿਕ ਲਾਈਟ ਪ੍ਰਣਾਲੀ ਨੂੰ ਅਜੇ ਨਹੀਂ ਬਦਲਿਆ ਜਾ ਰਿਹਾ ਹੈ। ਓਮੀਕਰੋਨ ਵਾਲਾ ਵਿਅਕਤੀ 7 ਦੀ ਬਜ਼ਾਏ 14 ਦਿਨ ਪ੍ਰਬੰਧਕੀ ਸਹੂਲਤ ਦੇ ਵਿਚ ਰਹੇਗਾ।
ਵਰਨਣਯੋਗ ਹੈ ਕਿ ਨਿਊਜ਼ੀਲੈਂਡ ਸਰਕਾਰ ਨੇ  ਯੋਜਨਾ ਬਣਾਈ ਹੋਈ ਹੈ ਕਿ 16 ਜਨਵਰੀ ਰਾਤ 12 ਵਜੇ  ਤੋਂ ਦੋਵੇਂ ਟੀਕੇ ਲੱਗੇ ਕੀਵੀ ਲੋਕ ਆਸਟਰੇਲੀਆ ਤੋਂ ਇਥੇ ਕਿਸੇ ਵੀ ਦੇਸ਼ ਤੋਂ ਆ ਸਕਣਗੇ। ਇਸ ਤੋਂ ਬਾਅਦ 13 ਫਰਵਰੀ ਤੋਂ ਕੀਵੀ ਲੋਕ ਕਿਸੇ ਵੀ ਦੇਸ਼ ਤੋਂ ਇਥੇ ਆ ਸਕਣਗੇ। 30 ਅਪ੍ਰੈਲ 2022 ਤੋਂ ਕਿਸੇ ਵੀ ਦੇਸ਼ ਦੇ ਲੋਕ ਜਿਨ੍ਹਾਂ ਦੇ ਟੀਕੇ ਲੱਗੇ ਹਨ, ਉਹ ਵੀ ਆ ਸਕਣਗੇ।

Install Punjabi Akhbar App

Install
×