ਅਮਰੀਕਾ ਦੇ ਮੈਕਸੀਕੋ ਸੂਬੇ ਚ’ ਹੋਈਆ ੳਲੰਪਿਕ ਖੇਡਾਂ ਚ’ ਦੋ ਪੰਜਾਬੀਆ ਨੇ ਚਮਕਾਇਆ ਪੰਜਾਬ ਦਾ ਨਾਂ 

IMG_0607

ਨਿਊਯਾਰਕ, 24 ਜੁਲਾਈ — ਬੀਤੇ ਦਿਨ ਮੈਕਸੀਕੋ ਸੂਬੇ  ਦੇ ਸੋਹਣੇ ਸ਼ਹਿਰ ਐਲਬਾਕਰਕੀ ਵਿੱਚ 40ਵੀਆਂਸੀਨੀਅਰ ਓਲੰਪਿਕ ਖੇਡਾਂ ਦਾ ਆਯੋਜਨ ਕੀਤਾ ਗਿਆ। ਇਹਨਾੰ ਖੇਡਾਂ ਵਿੱਚ ਦੁਨੀਆੰ ਭਰ ਤੋਂ ਸੀਨੀਅਰ ਖਿਡਾਰੀ ਭਾਗ ਲੈਣ ਵਾਸਤੇਪਹੁੰਚੇ ਹੋਏ ਸਨ।ਇਹ ਖੇਡਾਂ ਸਥਾਨਿਕ ਟ੍ਰੈਕ ਐਂਡ ਫੀਲਡ ਖੇਤਰ ਵਿੱਚ ਕਰਵਾਈਆਂ ਗਈਆਂ।ਇਹਨਾਂ ਖੇਡਾੰ ਵਿੱਚ ਫਰਿਜ਼ਨੋਸ਼ਹਿਰ ਦੇ ਦੋ ਪੰਜਾਬੀ ਸੀਨੀਅਰ ਗੱਭਰੂਆੰ ਨੇ ਵੀ ਹਿੱਸਾ ਲਿਆ ਤੇ ਕਈ ਮੈਡਲ ਆਪਣੇ ਨਾਮ ਕੀਤੇ। ਇਹਨਾੰ ਖਿਡਾਰੀਆੰ ਵਿੱਚੋੰਗੁਰਬਖਸ਼ ਸਿੰਘ ਸਿੱਧੂ ਨੇ ਹੈਂਮਰ ਥਰੋ ਵਿੱਚ ਸੋਨੇ ਦਾ ਤਗਮਾਂ ਅਤੇ ਡਿਸਕਸ ਥਰੋ ਵਿੱਚ ਚਾਂਦੀ ਦਾ ਤਗਮਾਂ ਜਿੱਤਿਆ। ਇਸੇ ਤਰਾਂਸੁਖਨੈਂਣ ਸਿੰਘ ਮੁਲਤਾਨੀ (ਭੁਲੱਥ) ਨੇ ਟਰਿਪਲ ਜੰਪ ਅਤੇ ਲੌਂਗ ਜੰਪ ਵਿੱਚ ਸੋਨੇ ਦਾ ਤਗਮਾਂ ਜਿੱਤਿਆ ਅਤੇ 50 ਮੀਟਰ ਡੈਸ਼ ਰਸਵਿੱਚ ਉਸਨੂੰ ਬਰਾਊਨਜ਼ ਮੈਡਲ ਨਾਲ ਸਬਰ ਕਰਨਾ ਪਿਆ। ਇਹ  ਦੱਸ ਦੇਈਏ  ਕਿ ਸੁਖਨੈਂਣ ਤੇ ਗੁਰਬਖਸ਼ ਸਿੱਧੂ ਪਿਛਲੇ ਲੰਮੇਸਮੇਂ ਤੋਂ ਆਪਣੇ ਖ਼ਰਚੇ ਤੇ ਪੂਰੇ ਅਮਰੀਕਾ ਭਰ ਵਿੱਚ ਸੀਨੀਅਰ ਗੇਮਾਂ ਵਿੱਚ ਹਿੱਸਾ ਲੈਕੇ ਪੰਜਾਬੀ ਭਾਈਚਾਰੇ ਦਾ ਨਾਮ ਉੱਚਾ ਕਰਦੇਆ ਰਹੇ।

Welcome to Punjabi Akhbar

Install Punjabi Akhbar
×
Enable Notifications    OK No thanks