ਬ੍ਰਿਸਬੇਨ ਦੇ ਡਿਟੈਂਸ਼ਨ ਸੈਂਟਰ ਵਿੱਚੋਂ ਸਭ ਤੋਂ ਬਜ਼ੁਰਗ ਸ਼ਰਣਾਰਥੀ ਕੈਦੀ ਹੋਇਆ ਰਿਹਾਅ

ਰੋਹਿੰਗੀਆ ਮੁਸਲਿਮ ਭਾਈਚਾਰੇ ਦਾ ਮੋਹੰਮਦ ਆਯੂਬ ਜੋ ਕਿ 80ਵਿਆਂ ਸਾਲਾਂ ਵਿੱਚ ਦੀ ਉਮਰ ਦਾ ਹੈ, ਸ਼ਾਇਦ ਹੁਣ ਤੱਕ ਦਾ ਸਭ ਤੋਂ ਬਜ਼ੁਰਗ ਸ਼ਰਣਾਰਥੀ ਕੈਦੀ ਹੋਵੇਗਾ ਜਿਸ ਨੂੰ ਕਿ ਬ੍ਰਿਸਬੇਨ ਦੇ ਡਿਟੈਂਸ਼ਨ ਸੈਂਟਰ ਵਿੱਚੋਂ 8 ਸਾਲ ਰਹਿਣ ਮਗਰੋਂ ਅੱਜ ਉਸਦੇ 38 ਸਾਲਾਂ ਦੇ ਪੁੱਤਰ -ਸ਼ੈਰਿਫ ਆਯੂਬ ਨਾਲ ਰਿਹਾ ਕਰ ਦਿੱਤਾ ਗਿਆ ਹੈ। ਦੋਨੋਂ ਪਿਉ ਪੁੱਤਰ ਹੁਣ ਸਿਡਨੀ ਵਿਖੇ ਕਮਿਊਨਿਟੀ ਡਿਟੈਂਸ਼ਨ ਤਹਿਤ ਰਹਿ ਰਹੇ ਆਪਣੇ ਪਰਿਵਾਰ ਨੂੰ ਪੂਰੇ 2 ਸਾਲਾਂ ਬਾਅਦ ਮਿਲ ਗਏ ਹਨ।
ਨੌਰੂ ਦੇਸ਼ ਦੀ ਸਰਕਾਰ ਵੱਲੋਂ ਜਾਰੀ ਕੀਤੇ ਗਏ ਸ਼ਨਾਖ਼ਤੀ ਕਾਰਡ ਤੋਂ ਉਕਤ ਬਜ਼ੁਰਗ ਦੀ ਉਮਰ 78 ਸਾਲਾਂ ਦੀ ਦਰਸਾਈ ਗਈ ਹੈ ਪਰੰਤੂ ਉਨ੍ਹਾਂ ਦੇ ਪੁੱਤਰ ਦਾ ਕਹਿਣਾ ਹੈ ਕਿ ਅਸਲ ਵਿੱਚ ਉਹ 83 ਜਾਂ ਇਸ ਤੋਂ ਵੀ ਉਪਰ ਉਮਰ ਦੇ ਹੋ ਸਕਦੇ ਹਨ।
ਜ਼ਿਕਰਯੋਗ ਹੈ ਕਿ ਉਕਤ ਪਰਿਵਾਰ ਹੁਣ ਕਮਿਊਨਿਟੀ ਡਿਟੈਂਸ਼ਨ ਵਿੱਚ ਹੈ ਜਿੱਥੇ ਕਿ ਉਹ ਕੰਮ ਕਾਰ ਜਾਂ ਪੜ੍ਹਾਈ ਲਿਖਾਈ ਤਾਂ ਨਹੀਂ ਕਰ ਸਕੇਦ ਹਨ ਪਰੰਤੂ ਸਰਕਾਰ ਦੁਆਰਾ ਦਿੱਤੀਆਂ ਜਾਣ ਵਾਲੀਆਂ ਭਲਾਈ ਦੀਆਂ ਸਕੀਮਾਂ ਆਦਿ ਦਾ ਲਾਭ ਲੈ ਸਕਦੇ ਹਨ।
ਜ਼ਿਕਰਯੋਗ ਹੈ ਕਿ ਦੇਸ਼ ਵਿੱਚ ਸ਼ਰਣਾਰਥੀਆਂ ਦੀ ਸਮੱਸਿਆ ਦਾ ਹਾਲ ਦੀ ਘੜੀ ਕੋਈ ਵੀ ਅੰਤ ਨਹੀਂ ਦਿਖਾਈ ਦੇ ਰਿਹਾ ਹੈ ਅਤੇ ਕੋਵਿਡ ਕਾਰਨ ਅਜਿਹੀਆਂ ਸਮੱਸਿਆਵਾਂ ਵਿੱਚ ਇਜ਼ਾਫ਼ਾ ਹੀ ਹੋ ਰਿਹਾ ਹੈ।

Install Punjabi Akhbar App

Install
×