ਐਲਬਨੀਜ਼ ਨੇ ਮਾਰਿਆ ਮਿਹਣਾ, ਮੋਰੀਸਨ ਨੇ ਝੱਟ ਕੀਤਾ ਐਲਾਨ

ਚੋਣਾਂ ਦਾ ਮਾਹੌਲ ਭਖਿਆ ਹੋਇਆ ਹੈ ਅਤੇ ਹਰ ਰੋਜ਼, ਅਗਲੀਆਂ ਚੋਣਾਂ ਦੇ ਉਮੀਦਵਾਰਾਂ ਵੱਲੋਂ ਨਵੇਂ ਤੋਂ ਨਵਾਂ ਐਲਾਨ ਕੀਤਾ ਜਾ ਰਿਹਾ ਹੈ। ਇਸੇ ਲੜੀ ਦੇ ਚਲਦਿਆਂ, ਮਹਿਜ਼ ਇੱਕ ਦਿਨ ਪਹਿਲਾਂ ਹੀ ਵਿਰੋਧੀ ਧਿਰ ਦੇ ਨੇਤਾ, ਐਂਥਨੀ ਐਲਬਨੀਜ਼ ਨੇ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੂੰ ਮਿਹਣਾ ਮਾਰਦਿਆਂ ਕਿਹਾ ਸੀ ਕਿ ਕੁੱਝ ਬਜ਼ੁਰਗਾਂ ਲਈ ਵੀ ਸੋਚ ਲਵੋ….. ਤੁਸੀਂ ਤਾਂ ਉਨ੍ਹਾਂ ਨੂੰ ਨਕਾਰ ਕੇ ਹੀ ਬੈਠੇ ਹੋ….। ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਇਸ ਤੋਂ ਬਾਅਦ, ਅੱਜ ਝੱਟ ਐਲਾਨ ਕਰ ਦਿੱਤਾ ਕਿ ਜੇਕਰ ਮੋਰੀਸਨ ਸਰਕਾਰ ਦੋਬਾਰਾ ਤੋਂ ਚੁਣੀ ਜਾਂਦੀ ਹੈ ਤਾਂ ਬਜ਼ੁਰਗਾਂ ਦੀ ਟੈਕਸ ਯੋਗ ਆਮਦਨ ਸੀਮਾ (singles income test threshold) ਜੋ ਕਿ ਇਸ ਸਮੇਂ 57,761 ਡਾਲਰ ਪ੍ਰਤੀ ਸਾਲ ਹੈ, ਉਸ ਨੂੰ ਵਧਾ ਕੇ 90,000 ਡਾਲਰ ਤੱਕ ਕੀਤਾ ਜਾਵੇਗਾ ਅਤੇ ਇਹ ਵਾਧਾ ਆਉਣ ਵਾਲੀ 01, ਜੁਲਾਈ 2022 ਤੋਂ ਲਾਗੂ ਹੋ ਜਾਵੇਗਾ। ਬਜ਼ੁਰਗ ਜੌੜਿਆਂ ਦੀ ਟੇਕਸ ਯੋਗ ਆਮਦਨ ਵੀ 92,416 ਡਾਲਰਾਂ ਤੋਂ ਵਧਾ ਕੇ 144,000 ਡਾਲਰ ਤੱਕ ਕੀਤੀ ਜਾਵੇਗੀ।
ਉਕਤ ਐਲਾਨ ਨਾਲ 50,000 ਦੇ ਕਰੀਬ ਬਜ਼ੁਰਗਾਂ ਨੂੰ ਫਾਇਦਾ ਹੋਵੇਗਾ।

Install Punjabi Akhbar App

Install
×