
(ਦ ਏਜ ਮੁਤਾਬਿਕ) ਮੈਲਬੋਰਨ ਦੇ ਗਰੀਨਬੋਰੋ, ਪਾਲਮਿਰਾ ਕੋਰਟ ਵਿਖੇ, ਬੀਤੇ ਸੋਮਵਾਰ ਨੂੰ ਇੱਕ 50 ਸਾਲਾਂ ਦੇ ਵਿਅਕਤੀ ਦੀ ਮ੍ਰਿਤਕ ਦੇਹ ਮਿਲਣ ਕਾਰਨ ਸਥਾਨਕ ਇਲਾਕੇ ਵਿੱਚ ਸਨਸਨੀ ਫੈਲ ਗਈ ਸੀ ਅਤੇ ਉਕਤ ਘਰ ਵਿੱਚ ਉਕਤ ਮ੍ਰਿਤਕ ਵਿਅਕਤੀ ਤੋਂ ਇਲਾਵਾ 81 ਸਾਲਾਂ ਦੀ ਇੱਕ ਬਜ਼ੁਰਗ ਔਰਤ -ਜੋ ਕਿ ਸ਼ਾਇਦ ਮ੍ਰਿਤਕ ਦੀ ਮਾਂ ਹੀ ਹੈ, ਵੀ ਸੀ ਅਤੇ ਪੁਲਿਸ ਨੇ ਸਾਰੇ ਸਬੂਤਾਂ ਦੀ ਬਿਨਾਹ ਉਪਰ ਉਕਤ ਬਜ਼ੁਰਗ ਔਰਤ ਨੂੰ ਆਪਣੇ ਹੀ ਪੁੱਤਰ ਨੂੰ ਜਾਨ ਤੋਂ ਮਾਰਨ ਦੇ ਇਲਜ਼ਾਮ ਹੇਠ ਗ੍ਰਿਫਤਾਰ ਕਰ ਲਿਆ ਗਿਆ ਸੀ। ਪੁਲਿਸ ਵੱਲੋਂ ਉਸ ਮਹਿਲਾ ਨੂੰ ਅਦਾਲਤ ਵਿੱਚ ਪੇਸ਼ ਕਰਨ ਤੇ ਉਸ ਦਾ ਰਿਮਾਂਡ ਵੀ ਹਾਸਿਲ ਕਰ ਲਿਆ ਗਿਆ ਸੀ ਅਤੇ ਅੱਜ ਮੁੜ ਤੋਂ ਉਸ ਨੂੰ ਅਦਾਲਤ ਅੰਦਰ ਪੇਸ਼ ਕੀਤਾ ਜਾ ਰਿਹਾ ਹੈ। ਵੈਸੇ ਹਾਲੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਮ੍ਰਿਤਮ ਦੀ ਮੌਤ ਕਿਨਾਂ ਕਾਰਨਾਂ ਕਰਕੇ ਹੋਈ ਅਤੇ ਰਿਪੋਰਟਾਂ ਦੇ ਇੰਤਜ਼ਾਰ ਕੀਤੇ ਜਾ ਰਹੇ ਹਨ ਪਰੰਤੂ ਪੁਲਿਸ ਦਾ ਕਹਿਣਾ ਅਤੇ ਮੰਨਣਾ ਹੈ ਕਿ ਮ੍ਰਿਤਕ ਦੀ ਮੌਤ ਸ਼ੱਕੀ ਆਧਾਰ ਪੈਦਾ ਕਰਦੀ ਹੈ ਅਤੇ ਪੁਲਿਸ ਉਸ ਦੀ ਛਾਣਬੀਣ ਕਰ ਰਹੀ ਹੈ। ਇਸ ਤੋਂ ਇਲਾਵਾ ਪੁਲਿਸ ਨੂੰ ਬੀਤੇ ਕੱਲ੍ਹ, ਵੀਰਵਾਰ ਨੂੰ, ਡੈਰੀਮਟ ਵਿਖੇ ਬਾਊਂਡਰੀ ਰੋਡ ਉਪਰ ਵੀ ਇੱਕ ਵਿਅਕਤੀ ਜ਼ਖ਼ਮੀ ਹਾਲਤ ਵਿੱਚ ਮਿਲਿਆ ਜਿਸ ਉਪਰ ਕੋਈ ਹਮਲਾ ਹੋਇਆ ਲਗਦਾ ਸੀ ਅਤੇ ਉਕਤ ਦੀ ਬਾਅਦ ਵਿੱਚ ਮੌਤ ਵੀ ਹੋ ਗਈ। ਪੁਲਿਸ ਮਾਮਲੇ ਦੀ ਛਾਣਬੀਣ ਕਰ ਰਹੀ ਹੈ ਪਰੰਤੂ ਮ੍ਰਿਤਕ ਦੀ ਜਾਣ-ਪਛਾਣ ਵੀ ਹਾਲੇ ਤੱਕ ਨਹੀਂ ਹੋਈ ਹੈ।