ਏਜਡ ਕੇਅਰ ਹਾਊਸ ਵਿੱਚ ਰਹਿਣ ਵਾਲੇ ਬਜ਼ੁਰਗ ਹੁਣ ਜਾ ਸਕਦੇ ਹਨ ਆਪਣੇ ਪਰਿਵਾਰ ਕੋਲ -ਕੋਈ ਸੀਟ ਦਾ ਡਰ ਨਹੀਂ ਅਤੇ ਨਾ ਹੀ ਲੱਗਣਗੇ ਵਾਧੂ ਪੈਸੇ

Elderly shoppers pay for their shopping the branch of Iceland in the Kennedy Centre, Belfast, which has opened an hour early at 8am especially to allow elderly people the opportunity to shop freely. (Photo by Liam McBurney/PA Images via Getty Images)

ਪਾਰਲੀਮੈਂਟ ਅੰਦਰ ਪਾਸ ਕੀਤੇ ਗਏ ਇੱਕ ਲੈਜਿਸਲੇਸ਼ਨ ਰਾਹੀਂ ਇਹ ਸਪਸ਼ਟ ਕੀਤਾ ਗਿਆ ਹੈ ਕਿ ਏਜਡ ਕੇਅਰ ਹਾਊਸਾਂ ਵਿੱਚ ਰਹਿਣ ਵਾਲੇ ਬਜ਼ੁਰਗ ਹੁਣ ਆਪਣੇ ਪਰਿਵਾਰ ਕੋਲ ਬਿਨਾ੍ਹਂ ਕਿਸੇ ਸੀਟ ਖੋਹੇ ਜਾਣ ਦੇ ਡਰ ਤੋਂ ਜਾ ਸਕਦੇ ਹਨ ਅਤੇ ਇਸ ਵਾਸਤੇ ਉਨਾ੍ਹਂ ਨੂੰ ਕੋਈ ਵੀ ਵਾਧੂ ਫੀਸਾਂ ਦਾ ਭੁਗਤਾਨ ਵੀ ਨਹੀਂ ਕਰਨਾ ਪਵੇਗਾ। ਇਸ ਵਾਸਤੇ ਇੱਕ ਨਵੀਂ ਤਰਾ੍ਹਂ ਦੀ ਛੁੱਟੀ (ਆਪਾਤਕਾਲੀਨ ਛੁੱਟੀ) ਦੀ ਵਿਵਸਥਾ ਕਰ ਦਿੱਤੀ ਗਈ ਹੈ। ਇਸ ਨਵੀਂ ਸਕੀਮ ਦੇ ਤਹਿਤ ਹੁਣ ਉਹ ਬਜ਼ੁਰਗ ਜੋ ਕਿ ਏਜਡ ਕੇਅਰ ਹੋਮਸ ਵਿੱਚ ਰਹਿੰਦੇ ਹਨ -ਆਪਣੇ ਪਰਿਵਾਰ ਨਾਲ ਹਰ ਸਾਲ 52 ਦਿਨਾਂ ਦੀ ਛੁੱਟੀ ਬਿਤਾ ਸਕਦੇ ਹਨ। ਜੇ ਇਹ ਛੁੱਟੀ ਵਧਾਈ ਜਾਂਦੀ ਹੈ ਤਾਂ ਫੇਰ ਹਾਊਸ ਦੇ ਖਰਚੇ ਰਿਹਾਇਸ਼ੀਆਂ ਉਪਰ ਪੈਣਗੇ।

Install Punjabi Akhbar App

Install
×