ਪੰਜਾਬੀ ਦੀ ‘ਓਲਾ’ ਕਰੇਗੀ ਊਬਰ ਨੂੰ ਹੌਲਾ

  • ਭਾਰਤੀ ਟੈਕਸੀ ਐਪ ‘ਓਲਾ’ ਨਿਕਲੀ ਨਿਊਜ਼ੀਲੈਂਡ ਦੇ ਸਫਰ ‘ਤੇ-ਸ਼ੁਰੂਆਤ ਜਲਦੀ-ਡ੍ਰਾਈਵਰਾਂ ਦੀ ਭਰਤੀ ਸ਼ੁਰੂ

nz pic 18 Sep-1 (1)

ਆਕਲੈਂਡ 18 ਸਤੰਬਰ  (ਹਰਜਿੰਦਰ ਸਿੰਘ ਬਸਿਆਲਾ)-ਭਾਰਤੀ ਟੈਕਸੀ ਐਪ ਕੰਪਨੀ ‘ਓਲਾ’ ਆਉਣ ਵਾਲੇ ਦਿਨਾਂ ਦੇ ਵਿਚ ਨਿਊਜ਼ੀਲੈਂਡ ਦੇ ਤਿੰਨ ਵੱਡੇ ਸ਼ਹਿਰਾਂ ਆਕਲੈਂਡ, ਵਲਿੰਗਟਨ ਅਤੇ ਕ੍ਰਾਈਸਟਚਰਚ ਦੇ ਵਿਚ ਆਪਣਾ ਸਫਰ ਸ਼ੁਰੂ ਕਰਨ ਜਾ ਰਹੀ ਹੈ। ਇਸ ਦੇ ਲਈ ਵੈਬਸਾਈਟ ਉਤੇ ਡ੍ਰਾਈਵਰਾਂ ਦੀ ਰਜਿਸਟਰੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ। ਊਬਰ ਦੇ ਭਾਰ ਨੂੰ ਕੁਝ ਹੌਲਾ ਕਰਨ ਦੇ ਵਿਚ ਇਹ ਕਾਫੀ ਸਹਾਈ ਹੋ ਸਕਦੀ ਹੈ। 2011 ਦੇ ਵਿਚ ਓਲਾ ਕੰਪਨੀ ਭਾਰਤ ਦੇ ਵਿਚ ਸਥਾਪਿਤ ਕੀਤੀ ਗਈ ਸੀ ਅਤੇ ਇਸ ਵੇਲੇ ਭਾਰਤ, ਆਸਟਰੇਲੀਆ ਅਤੇ ਇੰਗਲੈਂਡ ਦੇ ਵਿਚ ਇਹ ਕੰਮ ਕਰ ਰਹੀ ਹੈ। ਆਪਣੇ ਡ੍ਰਾਈਵਰਾਂ ਕੋਲੋਂ ਇਹ ਸਿਰਫ ਅਜੇ 9% ਕਮਿਸ਼ਨ ਹੀ ਚਾਰਜ ਕਰੇਗੀ ਜੋ ਕਿ 6 ਹਫਤਿਆਂ ਤੱਕ ਰਹੇਗਾ। ਇਹ ਕੰਪਨੀ ਹਰ ਰੋਜ਼ ਪੇਮੇਂਟ ਕਰਿਆ ਕਰੇਗੀ। 2010 ਤੋਂ ਪਹਿਲਾਂ ਦੀਆਂ ਕਾਰਾਂ ਓਲਾ ਵਾਸਤੇ ਨਹੀਂ ਵਰਤੀ ਜਾ ਸਕੇਗੀ। ਕੰਪਨੀ ਲਾਗਮੇਟ ਦੇ ਨਾਲ ਰਲ ਕੇ ਕੰਮ ਕਰੇਗੀ ਅਤੇ ਈ ਲਾਗਬੁਕ ਭਰਨੀ ਹੋਏਗੀ। ਇਸੇ ਸਾਲ ਦੇ ਅੰਤ ਵਿਚ ਸਿਰਫ ਮਹਿਲਾਵਾਂ ਦੇ ਲਈ ਇਕ ਟੈਕਸੀ ਕੰਪਨੀ ਡ੍ਰਾਈਵ-ਹਰ ਵੀ ਆ ਰਹੀ ਹੈ।

ਕੀ ਹੈ ਓਲਾ? ਸਪੈਨਿਸ਼ ਭਾਸ਼ਾ ਦੇ ਸ਼ਬਦ ਓਲਾ (Hola)  ਦਾ ਇੰਗਲਿਸ਼ ਵਿਚ ਅਰਥ ਹੈ ਹੈਲੋ (Hello)। ਸਪੈਨਿਸ਼ ਵਿਚ ਸ਼ਬਦ H ਸਾਈਲੈਂਟ (ਅਵਾਜ਼ ਰਹਿਤ) ਹੁੰਦਾ ਹੈ ਇਸ ਕਰਕੇ ਇਸਨੂੰ ਓਲਾ OLA ਕਿਹਾ ਜਾਂਦਾ ਹੈ।  ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਜੰਮਪਲ ਅਤੇ ਮੁਬੰਈ ਵਸ ਗਏ ਇਕ ਨੋਜਵਾਨ ਭਾਵਿਸ਼ ਅਗਰਵਾਲ (ਆਈ. ਟੀ. ਪ੍ਰੋਫੈਸ਼ਨਲ (2008) ਨੇ ਇਸਨੂੰ 2010 ਦੇ ਵਿਚ ਸ਼ੁਰੂ ਕੀਤਾ। 2010 ਦੇ ਵਿਚ ਇਸਨੇ ਮਾਈਕ੍ਰੋਸਾਫਟ ਦੀ ਨੌਕਰੀ ਛੱਡੀ ਸੀ ਅਤੇ ਇਕ ਟੈਕਸੀ ਡ੍ਰਾਈਵਰ ਵੱਲੋਂ ਮਿਲੇ ਮਾੜੇ ਤਜ਼ਰਬੇ ਨੇ ਇਸਨੂੰ ਟੈਕਸੀ ਕੰਪਨੀ ਵੱਲ ਲਾ ਦਿੱਤਾ। ਟੈਕਸੀ ਚਾਲਕ ਨੇ ਇਸਨੂੰ ਇਕ ਵਾਰ ਰਸਤੇ ਵਿਚ (ਬੰਗਲੋਰ ਤੋਂ ਵਾਂਡੀਪੁਰ) ਹੀ ਛੱਡ ਦਿੱਤਾ ਜੋ ਕਿ ਹੋਰ ਜਿਆਦਾ ਪੈਸੇ ਮੰਗ ਰਿਹਾ ਸੀ। ਇਸ ਦਿਨ ਤੋਂ ਉਸਨੇ ਕੁਝ ਨਵਾਂ ਸੋਚਿਆ ਅਤੇ ਅੱਜ ਓਲਾ ਨੇ ਉਸਨੂੰ ਕਰੋੜਾਂ ਦੇ ਵਿਚ ਕਰ ਦਿੱਤਾ ਹੈ। ਇਸਦਾ ਦੂਜਾ ਪਾਰਟਨਰ ਹੈ ਅੰਕਿਤ ਭੱਟੀ। ਓਲਾ ਭਾਰਤ ਦੇ ਵਿਚ ਬਹੁਤ ਮਸ਼ਹੂਰ ਹੋ ਚੁੱਕੀ ਹੈ ਅਤੇ ਕਾਰਾਂ ਤੋਂ ਇਲਾਵਾ ਛੋਟੀਆਂ ਸਵਾਰੀਆਂ ਟੂ ਵੀਲ੍ਹਰ ਵਾਸਤੇ ਵੀ ਵਰਤੀ ਜਾਂਦੀ ਹੈ। ਓਲਾ ਦੀਆਂ ਹੁਣ ਪੂਰੇ ਦੇਸ਼ ਵਿਚ ਲੱਖਾਂ ਕਾਰਾਂ ਤੇ ਹੋਰ ਵਹੀਕਲ ਹਨ ਜਿਨ੍ਹਾਂ ਤੋਂ ਉਸਨੇ ਹਜ਼ਾਰਾਂ ਕਰੋੜ ਦਾ ਬਿਜ਼ਨਸ ਕੀਤਾ ਹੈ। ਜਨਵਰੀ 2018 ਤੱਕ ਓਲਾ ਦੇ ਕੋਲ 10 ਲੱਖ ਤੋਂ ਜਿਆਦਾ ਡ੍ਰਾਈਵਰ ਸਨ। ਕਰੋੜਾਂ ਲੋਕ ਸਲਾਨਾ ਓਲਾ ਸਰਵਿਸ ਵਰਤਣ ਲੱਗੇ ਹਨ।

Welcome to Punjabi Akhbar

Install Punjabi Akhbar
×
Enable Notifications    OK No thanks