ਅਸਟਰੇਲੀਆ ਨੇ ਜਿੱਤਿਆ ਔਜ ਕਬੱਡੀ ਕੱਪ 2019

FB_IMG_1557395178940

ਬਹੁਤ ਚਰਚਿਤ ਔਜ ਕਬੱਡੀ ਕੱਪ ਮੈਲਬੌਰਨ ਵਿਖੇ ਖੱਖ ਪ੍ਰੋਡਕਸ਼ਨ ਵੱਲੋਂ ਬੀਤੇ ਐਤਵਾਰ ਨੂੰ ਕਰਵਾਇਆ ਗਿਆ। ਜਿਸ ਵੋੱਚ ਨਿਊਜੀਲੈਂਡ, ਭਾਰਤ,ਇੰਗਲੈਂਡ,ਕਨੇਡਾ ਅਮਰੀਕਾ ਤੇ ਅਸਟਰੇਲੀਆ ਦੀਆਂ ਟੀਮਾਂ ਨੇ ਹਿੱਸਾ ਲਿਆ। ਸਨਸ਼ਾਈਨ ਇਲਾਕੇ ਦੇ ਨਾਈਟ ਸਟੇਡੀਅਮ ਵਿਖੇ ਹੋਏ ਇਸ ਕਬੱਡੀઠ ਦੇ ਅਖੀਰੀ ਮੈਚ ਵਿੱਚ ਅਸਟਰੇਲੀਆ ਦੀ ਟੀਮ ਨੇ 28.5 ਦੇ ਮੁਕਾਬਲੇ 31 ਅੰਕ ਲੈ ਕੇ ਇੰਗਲੈਂਡ ਦੀ ਟੀਮ ਨੂੰ ਮਾਤ ਦੇ ਕੇ ਕੱਪ ਤੇ ਕਬਜਾ ਹਾਸਿਲ ਕੀਤਾ।ઠਜੇਤੂ ਟੀਮ ਨੂੰ 21000 ਡਾਲਰ ਤੇ ਉਪ ਜੇਤੂ ਨੂੰ 15000 ਡਾਲਰਾਂ ਦੀ ਇਨਾਮੀ ਰਾਸ਼ੀ ਦਿੱਤੀ ਗਈ। ਸਰਬੋਤਮ ਧਾਵੀઠ ਸੰਦੀਪ ਲੁੱਧਰ ਅਤੇ ਜਾਫੀ ਮੰਗੀ ਬੱਗਾਪਿੰਡ ਨੂੰ ਹਾਰਲੇ ਡੇਵਿਡਸਨ ਮੋਟਰ ਸਾਈਕਲਾ ਨਾਲ ਸਨਮਾਨਿਤ ਕੀਤਾ ਗਿਆ।

IMG_20190509_195258

ਦਰਸ਼ਕਾਂ ਨੇ ਜਿੱਥੇ ਆਪਣੇ ਮਨਪਸੰਦ ਕਬੱਡੀ ਖਿਡਾਰੀਆਂ ਦੀ ਖੇਡ ਦਾ ਆਨੰਦ ਮਾਣਿਆ, ਉੱਥੇ ਨਾਲ ਦੀ ਨਾਲ ਲੱਕੀ ਡਰਾਅ ਵਿੱਚ ਆਪਣੀ ਪਰਚੀ ਦੀ ਸ਼ਮੂਲੀਅਤ ਹੋਣ ਕਰਕੇ ਆਖਿਰੀ ਮੈਚ ਤੱਕ ਸੀਟਾਂ ਤੇ ਬੈਠੇ ਰਹੇ। ਕਰੇਗੀਬਰਨ ਨਿਵਾਸੀ ਸਰਬਜੋਤ ਸਿੰਘઠ ਖੁਸਕਿਸਮਤ ਜੇਤੂ ਨਿਕਲਿਆ ਜਿਸ ਨੂੰ ਮੁਸਟੈਂਗ ਕਾਰ ਇਨਾਮ ਵਿੱਚ ਮਿਲੀ। ਇਸ ਤੋਂ ਬਿਨਾ ਹੋਰ ਕੁਝ ਇਨਾਮ ਵੀ ਦਰਸ਼ਕਾਂ ਨੂੰ ਦਿੱਤੇ ਗਏ। ਇਸ ਖੇਡ ਮੇਲੇ ਦੇ ਪ੍ਰਬੰਧਕਾਂઠ ਲਵ ਖੱਖ, ਅਰਸ਼ ਖੱਖ, ਸਾਬੀ ਸਿੰਘ ਤੇ ਪਿੰਦਾ ਬਰਾੜઠ ਹੁਰਾਂ ਨੇ ਸਮੂਹ ਪਹੁੰਚੇ ਦਰਸ਼ਕਾਂ ਦਾ ਧੰਨਵਾਦ ਕੀਤਾ ਤੇ ਕਬਡੀ ਦੀ ਪ੍ਰਫੁਲਤਾ ਲਈ ਭਵਿੱਖ ਵਿੱਚ ਯਤਨ ਜਾਰੀ ਰੱਖਣ ਦਾ ਵਾਅਦਾ ਵੀ ਕੀਤਾ ਗਿਆ।

IMG-20190506-WA0058

ਇਸ ਮੌਕੇ ਤੇ ਭੰਗੜੇ ਦੀਆਂ ਪੇਸ਼ਕਾਰੀਆਂ ਦਾ ਵੀ ਦਰਸ਼ਕਾਂ ਨੇ ਆਨੰਦ ਮਾਣਿਆ। ਦੀਪਕ ਨਾਵਾ ਤੇ ਦਲਜੀਤ ਸਿੱਧੂ ਨੇ ਸਾਂਝੇ ਤੌਰ ਤੇ ਮੰਚ ਦਾ ਸੰਚਾਲਨ ਕੀਤਾ।

ਇਸ ਦੌਰਾਨ ਭਾਰਤੀ ਮੂਲ ਦੀ ਮੈਂਬਰ ਪਾਰਲੀਮੈਂਟ ਕੌਸ਼ੱਲਿਆ ਬਘੇਲਾ ਨੇ ਵੀ ਮੁੱਖ ਮਹਿਮਾਨ ਵਜੋਂ ਹਾਜਿਰੀ ਭਰੀ।

Install Punjabi Akhbar App

Install
×