ਸਮੁੰਦਰੀ ਸੁਰੱਖਿਆ ਆਸਟ੍ਰੇਲੀਆ ਦੇ ਕਰ ਦਾਤਾਵਾਂ ਨੂੰ 1.2 ਬਿਲੀਅਨ ਡਾਲਰ ਦੇ ਰੂਪ ਵਿੱਚ ਪਵੇਗੀ

ਇੱਕ ਰਿਪੋਰਟ ਮੁਤਾਬਿਕ ਇਹ ਖ਼ੁਲਾਸਾ ਹੋਇਆ ਹੈ ਕਿ ਆਸਟ੍ਰੇਲੀਆ ਵਿੱਚ ਸ਼ਰਨਾਰਥੀਆਂ ਤੋਂ ਸਮੁੰਦਰੀ ਸੁਰੱਖਿਆ ਦੇਸ਼ ਦੇ ਕਰ ਦਾਤਾਵਾਂ ਨੂੰ ਹਰ ਸਾਲ 537,000 ਡਾਲਰਾਂ ਵਿੱਚ ਪਵੇਗੀ ਅਤੇ ਆਉਣ ਵਾਲੇ ਤਿੰਨ ਸਾਲਾਂ ਦੌਰਾਨ ਇਹ 1.2 ਬਿਲੀਅਨ ਡਾਲਰ ਦੇ ਕੁੱਲ ਖਰਚੇ ਵਿੱਚ ਹੋ ਜਾਵੇਗੀ। ਇਹ ਗਣਨਾ 535 ਸ਼ਰਨਾਰਥੀਆਂ ਤੇ ਆਧਾਰਿਤ ਹੈ ਬੇਸ਼ਕ ਇਹ ਵੀ ਮੰਨਣਾ ਹੈ ਕਿ ਹੁਣ ਇਹ ਸੰਖਿਆ ਘੱਟ ਕੇ 466 ਹੀ ਰਹਿ ਗਈ ਹੈ ਜਿਨਾ੍ਹਂ ਵਿੱਚ ਕਿ ਰਫੂਜੀ ਅਤੇ ਸ਼ਰਣ ਭਾਲਣ ਵਾਲੇ ਸ਼ਾਮਿਲ ਹਨ। ਰਿਪੋਰਟ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਵੈਸੇ ਜੇ ਇਨਾ੍ਹਂ ਸ਼ਰਨਾਰਥੀਆਂ ਨੂੰ ਵੀਜ਼ਾ ਦੇ ਕੇ ਇੱਥੇ ਲੈ ਵੀ ਆਇਆ ਜਾਵੇ ਤਾਂ ਉਪਰੋਕਤ ਸਮੁੰਦਰੀ ਸੁਰੱਖਿਆ ਦੇ ਖਰਚ ਨਾਲੋਂ ਤਾਂ ਕਿਤੇ ਘੱਟ ਖਰਚਾ ਇਸ ਤੇ ਹੋਵੇਗਾ। ਸਰਕਾਰੀ ਸੂਤਰਾਂ ਮੁਤਾਬਿਕ ਪਾਪੁਆ, ਨਿਊ ਗੁਇਨਾ (New Guinea) ਅਦਿ ਖੇਤਰਾਂ ਵਿੱਚ ਤਕਰੀਬਨ ਇੱਕ ਤਿਹਾਈ ਤੋਂ ਵੀ ਜ਼ਿਆਦਾ ਸ਼ਰਨਾਰਥੀ ਹਨ ਜਿਨਾ੍ਹਂ ਨੇ ਕਿ ਆਸਟ੍ਰੇਲੀਆ ਅੰਦਰ ਸ਼ਰਣ ਬਾਰੇ ਅਰਜ਼ੀਆਂ ਦਿੱਤੀਆਂ ਹਨ। 171 ਲੋਕ ਇਨਾ੍ਹਂ ਬੇਨਤੀ ਕਰਤਾਵਾਂ ਵਿੱਚ ਸ਼ਾਮਿਲ ਹਨ ਜਿਨਾ੍ਹਂ ਨੂੰ ਕਿ ਮੈਡਵੇਕ ਸਕੀਮ ਰਾਹੀਂ ਵੀਜ਼ਾ ਦਿੱਤਾ ਜਾ ਸਕਦਾ ਹੈ ਅਤੇ ਮੈਡਵੇਕ ਹੁਣ ਸੰਸਦ ਦੇ ਕਾਰਜਕਰਤਾਵਾਂ ਉਪਰ ਹੀ ਨਿਰਭਰ ਹੈ।