ਸਿਡਨੀ ਦੇ ਬੀਚ ਉਪਰ 14 ਸਾਲਾਂ ਦੇ ਨਵਯੁਵਕ ਨੂੰ ਬਚਾਉਂਦਿਆਂ ਆਫ਼ ਡਿਊਟੀ ਪੁਲਿਸ ਅਧਿਕਾਰੀ ਦੀ ਮੌਤ

ਨਵੇਂ ਸਾਲ ਦਿਹਾੜੇ ਉਪਰ ਨਿਊ ਸਾਊਥ ਵੇਲਜ਼ ਦੇ ਦੱਖਣੀ ਕੋਸਟ ਵਿਖੇ ਨਾਰੂਮਾ ਦੇ ਹੈਕਰਚੀਫ਼ ਬੀਚ ਉਪਰ ਇੱਕ ਕਿਸ਼ਤੀ ਪਲਟ ਜਾਣ ਕਾਰਨ ਹਾਦਸਾ ਵਾਪਰ ਗਿਆ ਅਤੇ ਇੱਕ 14 ਸਾਲਾਂ ਦੇ ਨਵਯੁਵਕ ਨੂੰ ਡੁੱਬਣ ਤੋਂ ਬਚਾਉਣ ਵਾਸਤੇ ਉਥੇ ਮੌਕੇ ਤੇ ਮੌਜੂਦ ਇੱਕ ਪੁਲਿਸ ਅਧਿਕਾਰੀ ਸਮੁੰਦਰ ਦੇ ਪਾਣੀਆਂ ਵਿੱਚ ਕੁੱਦ ਪਿਆ। ਬੇਸ਼ੱਕ ਉਕਤ ਪੁਲਿਸ ਅਧਿਕਾਰੀ ਨੇ, ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ੍ਹਂ ਅਤੇ ਜੋ ਕਿ ਉਸ ਸਮੇਂ ਆਫ਼ ਡਿਊਟੀ ਵੀ ਸੀ, ਨੇ ਨਵਯੁਵਕ ਨੂੰ ਡੁੱਬਣ ਤੋਂ ਬਚਾ ਲਿਆ ਪਰੰਤੂ ਆਪਣੇ ਆਪ ਨੂੰ ਉਹ ਸਹੀ ਸਮਾਂ ਰਹਿੰਦਿਆਂ ਨਾ ਬਚਾ ਸਕਿਆ ਅਤੇ ਉਕਤ 45 ਸਾਲਾਂ ਦੇ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ।
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸਰਫ਼ ਲਾਈਫ਼ ਸੇਵਰ ਘਟਨਾ ਸਥਲ ਤੇ ਪਹੁੰਚੇ ਅਤੇ ਉਕਤ ਪੁਲਿਸ ਅਧਿਕਾਰੀ ਨੂੰ ਸੀ.ਪੀ.ਆਰ. ਵੀ ਦਿੱਤੀ ਗਈ ਪਰੰਤੂ ਮੌਕੇ ਹੀ ਉਹ ਬਹਾਦਰ ਪੁਲਿਸ ਅਧਿਕਾਰੀ ਦਮ ਤੋੜ ਗਿਆ ਅਤੇ ਘਟਨਾ ਸਥਲ ਤੇ ਹੀ ਉਸ ਦੀ ਮੌਤ ਹੋ ਗਈ।
ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਅਤੇ ਕੋਰਨਰ ਨੂੰ ਸੌਂਪਣ ਵਾਸਤੇ ਆਪਣੀ ਰਿਪੋਰਟ ਤਿਆਰ ਕਰ ਰਹੀ ਹੈ।