
ਭਾਰਤੀ ਮੌਸਮ ਵਿਭਾਗ ਦੀ ਸਫਦਰਜੰਗ ਆਬਜ਼ਰਵੇਟਰੀ ਨੇ ਦੱਸਿਆ ਹੈ ਕਿ ਅਕਤੂਬਰ 2020 ਦਿੱਲੀ ਵਿੱਚ 1962 ਦੇ ਬਾਅਦ ਸਭ ਤੋਂ ਠੰਡਾ ਅਕਤੂਬਰ ਰਿਹਾ। ਦਿੱਲੀ ਵਿੱਚ ਵੀਰਵਾਰ ਨੂੰ ਹੇਠਲਾ ਤਾਪਮਾਨ 12.5 ਡਿਗਰੀ ਦਰਜ ਹੋਇਆ ਜਦੋਂ ਕਿ ਅਕਤੂਬਰ 2020 ਵਿੱਚ ਦਿੱਲੀ ਦਾ ਔਸਤ ਹੇਠਲਾ ਤਾਪਮਾਨ 17.2 ਡਿਗਰੀ ਸੇਲਸਿਅਸ ਸੀ। ਆਮ ਤੌਰ ਉੱਤੇ ਅਕਤੂਬਰ ਵਿੱਚ ਦਿੱਲੀ ਦਾ ਔਸਤ ਹੇਠਲਾ ਤਾਪਮਾਨ 19.1 ਡਿਗਰੀ ਸੇਲਸਿਅਸ ਰਹਿੰਦਾ ਹੈ।