ਦੇਸ਼ ਦੇ 69 ਸ਼ਹਿਰਾਂ ‘ਚ 135 ਐਮਐਫ ਰੇਡੀਉ ਚੈਨਲਾਂ ਲਈ ਈ – ਨੀਲਾਮੀ ਛੇਤੀ

fmਦੇਸ਼ ਦੇ 69 ਸ਼ਹਿਰਾਂ ‘ਚ 135 ਐਫਐਮ ਰੇਡੀਉ ਚੈਨਲਾਂ ਦੀ ਪਹਿਲੀ ਖੇਪ ਦੀ ਈ – ਨੀਲਾਮੀ ਛੇਤੀ ਹੀ ਸ਼ੁਰੂ ਹੋਵੇਗੀ। ਗ੍ਰਹਿ ਮੰਤਰਾਲੇ ਨੇ ਬੋਲੀ ਪ੍ਰਕਿਰਿਆ ‘ਚ ਹਿੱਸਾ ਲੈਣ ਲਈ ਘੱਟ ਤੋਂ ਘੱਟ 20 ਆਵੇਦਕਾਂ ਨੂੰ ਸੁਰੱਖਿਆ ਮਨਜ਼ੂਰੀ ਪ੍ਰਦਾਨ ਕੀਤੀ ਹੈ। ਸੂਤਰਾਂ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਨੇ ਸਨ ਨੈੱਟਵਰਕ ਨੂੰ ਸੁਰੱਖਿਆ ਮਨਜ਼ੂਰੀ ਦੇਣ ਤੋਂ ਮਨਾ ਕਰ ਦਿੱਤਾ ਹੈ। ਅਧਿਕਾਰਕ ਸੂਤਰਾਂ ਨੇ ਕਿਹਾ , ਸੁਰੱਖਿਆ ਮਨਜ਼ੂਰੀ ਦਿੱਤੇ ਜਾਣ ਨਾਲ ਸੂਚਨਾ ਤੇ ਪ੍ਰਸਾਰਨ ਮੰਤਰਾਲਾ ਹੁਣ ਬੋਲੀ ਪ੍ਰਕਿਰਿਆ ਦੇ ਨਾਲ ਅੱਗੇ ਵੱਧ ਸਕਦਾ ਹੈ।

Install Punjabi Akhbar App

Install
×