ਓਬਾਮਾ ਦੀ ਚਿਤਾਵਨੀ ਦੇ ਬਾਵਜੂਦ ਈਰਾਨ ਨਾਲ ਸਮਝੌਤੇ ਦੇ ਖ਼ਿਲਾਫ਼ ਮਤਦਾਨ ਨੂੰ ਤਿਆਰ ਅਮਰੀਕੀ ਸੈਨੇਟ

obamaਅਮਰੀਕੀ ਸੈਨੇਟ ‘ਚ ਰਿਪਬਲਿਕ ਪਾਰਟੀ ਦੇ ਬਹੁਮਤ ਦੇ ਨੇਤਾ ਮਿਚ ਮੈੱਕੋਨਲ ਨੇ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਹੋਏ ਇਤਿਹਾਸਿਕ ਸਮਝੌਤੇ ਦੀ ਆਲੋਚਨਾ ਕੀਤੀ ਹੈ ਤੇ ਸਮਝੌਤੇ ਦਾ ਵਿਰੋਧ ਕਰਨ ਵਾਲੇ ਸੰਸਦ ਇਸਦੇ ਖ਼ਿਲਾਫ਼ ਰਸਮੀ ਪ੍ਰਤੀਕਿਰਿਆ ਦੇਣ ਦੀ ਯੋਜਨਾ ਬਣਾ ਰਹੇ ਹਨ। ਮੈੱਕੋਨਲ ਨੇ ਕੱਲ੍ਹ ਇੱਕ ਬਿਆਨ ‘ਚ ਕਿਹਾ ਕਿ ਪ੍ਰਸ਼ਾਸਨ ਨੂੰ ਕਾਂਗਰਸ ਤੇ ਅਮਰੀਕੀ ਲੋਕਾਂ ਨੂੰ ਇਹ ਦੱਸਣ ਦੀ ਲੋੜ ਹੈ ਕਿ ਮੱਧਵਰਤੀ ਸਮਝੌਤੇ ਦਾ ਨਤੀਜਾ ਸੰਸਾਰ ‘ਚ ਅਤੰਕ ਦੇ ਅਹਿਮ ਪ੍ਰਯੋਜਕ ‘ਤੇ ਦਬਾਅ ਘੱਟ ਹੋਣ ਦੇ ਰੂਪ ‘ਚ ਕਿਉਂ ਹੋਣਾ ਚਾਹੀਦਾ ਹੈ। ਮੈੱਕੋਨਲ ਨੇ ਸੀਨੇਟਰਾਂ ਬਾਬ ਕੋਰਕਰ ਤੇ ਬਾਬ ਮੇਨੇਂਡੇਜ ਦੁਆਰਾ ਪ੍ਰਸਤਾਵਿਤ ਬਿਲ ਸਮੀਖਿਆ ਦਾ ਸੰਕਲਪ ਦੁਹਰਾਇਆ। ਜ਼ਿਕਰਯੋਗ ਹੈ ਕਿ ਓਬਾਮਾ ਨੇ ਪਿਛਲੇ ਵੀਰਵਾਰ ਨੂੰ ਕਿਹਾ ਸੀ ਕਿ ਜੇਕਰ ਕਾਂਗਰਸ ਇਸ ਬਿਲ ਨੂੰ ਮਾਹਿਰਾਂ ਦੇ ਵਿਸ਼ਲੇਸ਼ਣ ਤੋਂ ਬਿਨਾਂ ਹੋਰ ਕੋਈ ਸਹੀ ਵਿਕਲਪ ਪੇਸ਼ ਕੀਤੇ ਬਿਨਾਂ ਖ਼ਾਰਜ ਕਰ ਦਿੰਦੀ ਹੈ, ਤਾਂ ਅਮਰੀਕਾ ਨੂੰ ਕੂਟਨੀਤੀ ਦੀ ਅਸਫਲਤਾ ਦਾ ਦੋਸ਼ੀ ਠਹਿਰਾਇਆ ਜਾਵੇਗਾ।

Install Punjabi Akhbar App

Install
×