ਪੰਜਾਬ ਰਾਜ ਤੰਬਾਕੂ ਵਿਰੋਧੀ ਦਿਹਾੜਾ ਮਨਾਉਂਦਿਆਂ ਤੰਬਾਕੂ ਦੀ ਵਰਤੋਂ ਨਾ ਕਰਨ ਸਬੰਧੀ ਲਿਆ ਪ੍ਰਣ

(ਡਾ. ਰਜਿੰਦਰ ਕੁਮਾਰ ਦੀ ਅਗਵਾਈ ਵਿੱਚ ਪ੍ਰਣ ਲੈਂਦੇ ਹੋਏ ਦਫਤਰ ਦੇ ਸਮੂਹ ਕਰਮਚਾਰੀ)

ਫਰੀਦਕੋਟ –ਪੰਜਾਬ ਰਾਜ ਤੰਬਾਕੂ ਵਿਰੋਧੀ ਦਿਹਾੜੇ ਦੇ ਸਬੰਧ ਵਿੱਚ ਤੰਬਾਕੂ ਵਿਰੋਧੀ ਹਫਤਾ ਮਨਾਉਂਦਿਆਂ ਸਿਵਲ ਸਰਜਨ ਦਫਤਰ ਫਰੀਦਕੋਟ ਵਿਖੇ ਤੰਬਾਕੂ ਦੀ ਵਰਤੋਂ ਨਾ ਕਰਨ ਸਬੰਧੀ ਪ੍ਰਣ ਲਿਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਨੋਡਲ ਅਫਸਰ ਡਾ. ਪੁਸ਼ਪਿੰਦਰ ਸਿੰਘ ਕੂਕਾ ਨੇ ਦੱਸਿਆ ਕਿ ਸੰਸਾਰ ਤੰਬਾਕੂ ਵਿਰੋਧੀ ਦਿਹਾੜੇ 31 ਮਈ ਦੀ ਤਰਜ਼ ‘ਤੇ ਪਾੰਜਬ ਰਾਜ ਤੰਬਾਕੂ ਵਿਰੋਧੀ ਦਿਹਾੜਾ 1 ਨਵੰਬਰ ਨੁੰ ਮਨਾਇਆ ਜਾਂਦਾ ਹੈ ਅਤੇ ਨਵੰਬਰ ਮਹੀਨੇ ਦੇ ਪਹਿਲੇ ਹਫਤੇ ਵਿੱਚ ਲੋਕਾਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਅਤੇ ਇਸ ਤੋਂ ਹੋਣ ਵਾਲੀਆਂ ਅਲਾਮਤਾਂ ਦੇ ਬਚਾਅ ਲਈ ਜਾਗਰੂਕ ਕੀਤਾ ਜਾਂਦਾ ਹੈ ਜਿਸ ਲਈ ਇਸ ਹਫਤੇ ਦੌਰਾਨ ਤੰਬਾਕੂ ਕੰਟਰੋਲ ਕਮੇਟੀ ਦੇ ਚੇਅਰਮੈਨ ਕਮ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਮਲ ਸੇਤੀਆ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਰਜਿੰਦਰ ਕੁਮਾਰ ਸਿਵਲ ਸਰਜਨ, ਫਰੀਦਕੋਟ ਦੀ ਅਗਵਾਈ ਵਿੱਚ ਜਿਲ੍ਹਾ ਫਰੀਦਕੋਟ ਦੇ ਵੱਖ-ਵੱਖ ਬਲਾਕਾਂ ਵਿੱਚ ਜਾਗਰੂਕਤਾ ਪ੍ਰੋਗਰਾਮ ਅਤੇ ਤੰਬਾਕੂ ਕੰਟਰੋਲ ਸਬੰਧੀ ਕਾਨੂੰਨ ਕੋਟਪਾ 2003 ਤਹਿਤ ਚਲਾਨ ਅਤੇ ਜ਼ੁਰਮਾਨੇ ਕੀਤੇ ਗਏ।ਇਸ ਸਬੰਧੀ ਦਫਤਰ ਸਿਵਲ ਸਰਜਨ, ਫਰੀਦਕੋਟ ਵਿਖੇ ਸਮੂਹ ਸਟਾਫ ਵਲੋਂ ਤੰਬਾਕੂ ਦੀ ਵਰਤੋਂ ਨਾ ਕਰਨ ਸਬੰਧੀ ਪ੍ਰਣ ਕੀਤਾ ਗਿਆ।ਡਾ. ਰਜਿੰਦਰ ਕੁਮਾਰ ਸਿਵਲ ਸਰਜਨ, ਫਰੀਦਕੋਟ ਨੇ ਤੰਬਾਕੂ ਦੇ ਦੁਰ-ਪ੍ਰਭਾਵਾਂ ਸਬੰਧੀ ਜਾਗਰੂਕ ਕੀਤਾ।ਇਸ ਮੌਕੇ ‘ਤੇ ਡਾ. ਮਨਜੀਤ ਕ੍ਰਿਸ਼ਨ ਭੱਲਾ ਸਹਾਇਕ ਸਿਵਲ ਸਰਜਨ ਫਰੀਦਕੋਟ, ਮੀਨਾ ਕੁਮਾਰੀ ਜਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ, ਪਰਮਿੰਦਰਪਾਲ ਕੌਰ, ਪ੍ਰਸ਼ੋਤਮ ਲਾਲ, ਦਰਸ਼ਨਾ ਰਾਣੀ (ਸਾਰੇ ਸੁਪਰਡੈਂਟ ਸੁਪਰਡੈਂਟ) ਸ਼ਿਵਜੀਤ ਸਿੰਘ ਜੂਨੀਅਰ ਸਹਾਇਕ ਜਿਲ੍ਹਾ ਤੰਬਾਕੂ ਕੰਟਰੋਲ ਸੈੱਲ ਫਰੀਦਕੋਟ ਅਤੇ ਦਫਤਰ ਦੇ ਸਮੂਹ ਕਰਮਚਾਰੀ ਹਾਜਰ ਸਨ।

Install Punjabi Akhbar App

Install
×