ਗੁਰਦੁਆਰਾ ਸਾਹਿਬ ਦੀ 10ਵੀਂ ਵਰ੍ਹੇਗੰਢ ਅਤੇ ਨਿਊਜ਼ੀਲੈਂਡ ਵਿਸ਼ਵ ਕਬੱਡੀ ਕੱਪ ਅਪਡੇਟ

NZ PIC 4 March-2– 7 ਮਾਰਚ 15 ਮਾਰਚ ਤੱਕ ਚੱਲਣਗੇ ਧਾਰਮਿਕ ਸਮਾਗਮ
– 7-8 ਮਾਰਚ ਨੂੰ ਮਾਂ ਖੇਡ ਕਬੱਡੀ ਦੇ ਹੋਣਗੇ ਵਿਸ਼ਵ ਪੱਧਰੀ ਮੁਕਾਬਲੇ
– ਪ੍ਰਧਾਨ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਪਹੁੰਚਣਗੇ ਐਤਵਾਰ
– ਪਹਿਲੀ ਵਾਰ ਸ਼੍ਰੋਮਣੀ ਕਮੇਟੀ ਭੇਜ ਰਹੀ ਹੈ ਸਰਦਾਰ ਖਿਡਾਰੀਆਂ ਦੀ ਟੀਮ
– ਇੰਡੀਆ ਤੋਂ 2, ਕੈਨੇਡਾ ਤੋਂ 1, ਆਸਟਰੇਲੀਆ ਤੋਂ 2 ਅਤੇ ਨਿਊਜ਼ੀਲੈਂਡ-ਦੀਆਂ 3 ਟੀਮਾਂ ਲੈਣਗੀਆ ਹਿੱਸਾ
– ਧਾਰਮਿਕ ਸਮਾਗਮਾਂ ਵਿਚ ਗਿਆਨੀ ਪਿੰਦਰਪਾਲ ਸਿੰਘ, ਹਜ਼ੂਰੀ ਰਾਗੀ ਭਾਈ ਸਤਵਿੰਦਰ ਸਿੰਘ=ਭਾਈ ਹਰਵਿੰਦਰ ਸਿੰਘ ਤੇ
ਭਾਈ ਹਰਜੀਤ ਸਿੰਘ ਦਾ ਰਾਗੀ ਜੱਥਾ ਕਰੇਗਾ ਨਿਹਾਲ
– ਮੁੱਖ ਅਰਦਾਸੀਏ ਭਾਈ ਕੁਲਵਿੰਦਰ ਸਿੰਘ ਕਰਨਗੇ ਰੋਜ਼ਾਨਾ ਅਰਦਾਸ
– ਪ੍ਰਧਾਨ ਮੰਤਰੀ ਨਾਲ ਕਕਾਰਾਂ ਦੇ ਮਾਮਲੇ ਅਤੇ ਇਕ ਭਾਰਤੀ ਸਕੂਲ ਖੋਲ੍ਹਣ ‘ਤੇ ਹੋਵੇਗੀ ਵਿਚਾਰ
– ਸਿੱਖ ਹੈਰੀਟੇਜ ਸਕੂਲ ਦੇ ਬੱਚਿਆਂ ਨੂੰ ਮਿਲਣਗੇ ਪ੍ਰਧਾਨ ਮੰਤਰੀ
– ਕਿਸੀ ਵੀ ਤਰ੍ਹਾਂ ਦਾ ਨਸ਼ਾ ਕਰਨ ਵਾਲੇ ਨੂੰ ਦਿੱਤਾ ਜਾਵੇਗਾ ਟਰੈਸ ਪਾਸ

ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਜੋ ਕਿ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਅਤੇ ਗੁਰਦੁਆਰਾ ਸਾਹਿਬ ਉਟਾਹੂਹੂ ਦਾ ਪ੍ਰਬੰਧ ਚਲਾਉਂਦੀ ਹੈ 7 ਮਾਰਚ ਤੋਂ 15 ਮਾਰਚ ਤੱਕ ਜਿੱਥੇ ਗੁਰਦੁਆਰਾ ਸਾਹਿਬ ਟਾਕਾਨੀਨੀ ਦੀ 10ਵੀਂ ਵਰ੍ਹੇਗੰਢ ਮਨਾ ਰਹੀ ਹੈ, ਉਥੇ 7-8 ਮਾਰਚ ਨੂੰ ਪਹਿਲੀ ਵਾਰ ਨਿਊਜ਼ੀਲੈਂਡ ਵਿਸ਼ਵ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਧਾਰਮਿਕ ਸਮਾਗਮ ਦੇ ਵਿਚ ਗਿਆਨੀ ਪਿੰਦਰਪਾਲ ਸਿੰਘ 15 ਮਾਰਚ ਤੱਕ ਰੋਜ਼ਾਨਾ ਕਥਾ ਕਰਿਆ ਕਰਨਗੇ ਜਦ ਕਿ ਭਾਈ ਸਤਵਿੰਦਰ ਸਿੰਘ, ਭਾਈ ਹਰਵਿੰਦਰ ਸਿੰਘ ਤੇ ਹਜ਼ੂਰੀ ਰਾਗੀ ਭਾਈ ਹਰਜੀਤ ਸਿੰਘ ਦਾ ਰਾਗੀ ਜੱਥਾ ਸ਼ਬਦ ਕੀਰਤਨ ਰਾਹੀਂ ਹਾਜ਼ਰੀ ਭਰੇਗਾ। ਸ੍ਰੀ ਦਰਬਾਰ ਸਾਹਿਬ ਦੇ ਮੁੱਖ ਅਰਦਾਸੀਏ ਭਾਈ ਕੁਲਵਿੰਦਰ ਸਿੰਘ ਰੋਜ਼ਾਨਾ ਅਰਦਾਸ ਕਰਿਆ ਕਰਨਗੇ।
ਕਰਵਾਏ ਜਾ ਰਹੇ ਕਬੱਡੀ ਦੇ ਮਹਾਂਕੁੰਭ ਵਿਚ ਪਹਿਲੀ ਵਾਰ ਸ਼੍ਰੋਮਣੀ ਕਮੇਟੀ ਦੀ ਟੀਮ ਜਿਸ ਦੇ ਸਾਰੇ ਖਿਡਾਰੀ ਸਰਦਾਰ ਹਨ, ਸਕੱਤਰ ਸ. ਦਿਲਮੇਘ ਸਿੰਘ ਦੀ ਅਗਵਾਈ ਅਤੇ ਕੋਚਿੰਗ ਅਧੀਨ ਸ਼ੁੱਕਰਵਾਰ ਇਥੇ ਪਹੁੰਚ ਰਹੇ ਹਨ। ਇਸ ਤੋਂ ਵਿਸ਼ਵ ਕੱਪ ਦੇ ਵਿਚ ਖੇਡ ਚੁੱਕੀ ਇੰਡੀਆ ਦੀ ਟੀਮ, ਕੈਨੇਡਾ ਤੋਂ ਇਕ ਟੀਮ (ਇਨ੍ਹਾਂ ਵਿਚ ਇੰਡੀਆ ਦੇ ਸਟਾਰ ਖਿਡਾਰੀ ਵੀ ਸ਼ਾਮਿਲ ਹਨ), ਆਸਟਰੇਲੀਆ ਤੋਂ ਦੋ ਟੀਮਾਂ (ਇਨ੍ਹਾਂ ਵਿਚ ਵੀ ਇੰਡੀਆ ਦੇ ਸਟਾਰ ਖਿਡਾਰੀ ਵੀ ਸ਼ਾਮਿਲ ਹਨ) ਅਤੇ ਨਿਊਜ਼ੀਲੈਂਡ ਵਿਖੇ ਚੱਲ ਰਹੀਆਂ ਦੋਹਾਂ ਫੈਡਰੇਸ਼ਨਾਂ ਤੋਂ 6-6 ਖਿਡਾਰੀ ਲੈ ਕੇ ਇਕ ਸਾਂਝੀ ਟੀਮ ਅਤੇ ਦੋ ਹੋਰ ਟੀਮਾਂ ਜੋ ਕਿ ਫੈਡਰੇਸ਼ਨਾਂ ਤਿਆਰ ਕਰਨਗੀਆਂ ਇਨ੍ਹਾਂ ਮੈਚਾਂ ਦੇ ਵਿਚ ਖੇਡਣਗੀਆਂ। ਪਾਕਿਸਤਾਨ ਤੋਂ ਉਡੀਕ ਕੀਤੀ ਜਾ ਰਹੀ ਟੀਮ ਨਹੀਂ ਪਹੁੰਚ ਰਹੀ ਕਿਉਂਕਿ ਉਨ੍ਹਾਂ ਦੇ ਕੋਚ ਨੇ ਅਪਲਾਈ ਹੀ ਨਹੀਂ ਕੀਤਾ। 12 ਮੈਂਟਰੀ ਇੰਡੀਆ ਦੀ ਟੀਮ ਦੇ ਵਿਚ ਸਟਾਰ ਖਿਡਾਰੀ ਹਨ ਯਾਦਾ ਸੁਰਖਪੁਰੀਆ, ਸੰਦੀਪ ਸੁਰਖਪੁਰੀਆ ਅਤੇ ਗਗਨਜੋਗੇਵਾਲੀਆ।
ਪਹਿਲਾ ਚਾਰ ਮੈਚ ਸਨਿਚਰਵਾਰ 11 ਵਜੇ: ਵਿਸ਼ਵ ਕਬੱਡੀ ਕੱਪ ਦੇ ਪਹਿਲੇ ਚਾਰ ਮੈਚ ਸਨਿਚਰਵਾਰ 11 ਵਜੇ ਸ਼ੁਰੂ ਹੋ ਜਾਣਗੇ ਜਦ ਕਿ ਬਾਕੀ ਦੇ ਫਾਈਨਲ ਮੁਕਾਬਲੇ ਐਤਵਾਰ ਕਰਵਾਏ ਜਾਣਗੇ।
ਕਬੱਡੀ ਫੈਡਰੇਸ਼ਨਾਂ ਦਾ ਧੰਨਵਾਦ: ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਅਤੇ ਕਬੱਡੀ ਫੈਡਰੈਸ਼ਨ ਐਨ. ਜ਼ੈਡ. ਦਾ ਸੁਸਾਇਟੀ ਵੱਲੋਂ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਖੇਡ ਭਾਵਨਾ ਵਿਖਾਉਂਦਿਆਂ ਇਕ ਸਾਂਝੀ ਟੀਮ ਬਣਾਉਣ ਵਿਚ ਸਹਿਮਤੀ ਵਿਖਾਈ। ਸੁਸਾਇਟੀ ਨੇ ਆਸ ਕੀਤੀ ਕਿ ਉਹ ਭਵਿੱਖ ਦੇ ਵਿਚ ਵੀ ਕਬੱਡੀ ਦੇ ਵਿਕਾਸ ਵਿਚ ਆਪਣਾ ਸਾਂਝਾ ਯੋਗਦਾਨ ਪਾਉਂਦੇ ਰਹਿਣਗੇ।
ਫੁੱਟਬਾਲ ਤੇ ਵਾਲੀਵਾਲ: ਫੁੱਟਬਾਲ ਤੇ ਵਾਲੀਵਾਲ ਦੇ ਮੈਚ ਅਗਲੇ ਵੀਕ ਐਂਡ ਉਤੇ ਕਰਵਾਏ ਜਾਣਗੇ।
ਪੀ.ਟੀ.ਸੀ. ‘ਤੇ ਆਵੇਗਾ ਲਾਈਵ: ਸੁਸਾਇਟੀ ਵੱਲੋਂ ਪ੍ਰਬੰਧ ਕੀਤੇ ਜਾ ਰਹੇ ਹਨ ਧਾਰਮਿਕ ਸਮਾਗਮ ਪੀ.ਟੀ.ਸੀ. ਚੈਨਲ ਉਤੇ ਲਾਈਵ ਵਿਖਾਇਆ ਜਾਵੇ।
ਪ੍ਰਧਾਨ ਮੰਤਰੀ ਤੇ ਵਿਰੋਧੀ ਧਿਰ ਦੇ ਨੇਤਾ ਪਹੁੰਚਣਗੇ: 8 ਮਾਰਚ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਜੌਹਨ ਕੀ ਅਤੇ ਵਿਰੋਧੀ ਧਿਰ ਦੇ ਨੇਤਾ ਲਿਟਲ ਐਂਡਰਿਊ ਸਮਾਗਮ ਦੇ ਵਿਚ ਹਾਜ਼ਰੀ ਭਰਨਗੇ ਅਤੇ ਸੰਗਤਾਂ ਨੂੰ ਸੰਬੋਧਨ ਕਰਨਗੇ। ਇਸ ਤੋਂ ਡਿਸਟ੍ਰਿਕਟ ਕਮਾਂਡਰ ਸੁਪਰਡੈਂਟ ਸ੍ਰੀ ਜੌਹਨ ਟਿਮਜ ਅਤੇ ਭਾਰਤੀ ਮੂਲ ਦੇ ਇੰਸਪੈਕਟਰ ਰਾਕੇਸ਼ ਨਾਇਡੂ ਵੀ ਪਹੁੰਚਣਗੇ। ਪ੍ਰਧਾਨ ਮੰਤਰੀ ਸਿੱਖ ਹੈਰੀਟੇਜ ਸਕੂਲ ਦੇ ਬੱਚਿਆਂ ਨਾਲ ਕੁਝ ਸਮਾਂ ਵੀ ਬਿਤਾਉਣਗੇ। ਸੁਸਾਇਟੀ ਵੱਲੋਂ ਇਕ ਵਿਸ਼ੇਸ਼ ਮੀਟਿੰਗ ਕਰਕੇ ਪ੍ਰਧਾਨ ਮੰਤਰੀ ਦੇ ਨਾਲ ਸਿੱਖ ਕਕਾਰਾਂ ਦੇ ਮਾਮਲੇ ਉਤੇ ਵਿਚਾਰ ਕੀਤੀ ਜਾਵੇਗੀ।
ਸੁਰੱਖਿਆ ਦੇ ਪੁਖਤਾ ਪ੍ਰਬੰਧ: ਵਿਸ਼ਵ ਕਬੱਡੀ ਕੱਪ ਦੇ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। 8 ਪੁਲਿਸ ਅਫਸਰ ਅਤੇ ਹੋਰ ਸੁਰੱਖਿਆ ਕਰਮੀ ਵੀ ਹਾਜ਼ਿਰ ਰਹਿਣਗੇ।

Install Punjabi Akhbar App

Install
×