‘ਨਿਊਜ਼ੀਲੈਂਡ ਵੋਮੈਨ ਇੰਟਰਨੈਸ਼ਨਲ ਕਬੱਡੀ ਲੀਗ-2015’ : ਭਾਰਤੀ ਕੁੜੀਆਂ ਦਾ ਆਕਲੈਂਡ ਹਵਾਈ ਅੱਡੇ ‘ਤੇ ਨਿੱਘਾ ਸਵਾਗਤ

NZ PIC 19 march-1ਨਿਊਜ਼ੀਲੈਂਡ ‘ਚ 22 ਮਾਰਚ ਤੋਂ 19 ਅ੍ਰਪੈਲ ਤੱਕ ਚਲਾਈ ਜਾ ਰਹੀ ਨਿਊਜ਼ੀਲੈਂਡ ਵੋਮੈਨ ਇੰਟਰਨੈਸ਼ਨਲ ਕਬੱਡੀ ਲੀਗ ਦੇ ਵਿਚ ਹਿੱਸਾ ਲੈਣ ਲਈ ਭਾਰਤੀ ਕੁੜੀਆਂ ਦੀ 15 ਮੈਂਬਰੀ ਟੀਮ ਆਪਣੇ ਕੋਚ ਕੁਲਵਿੰਦਰ ਸਿੰਘ ਦੀ ਅਗਵਾਈ ਵਿਚ ਅੱਜ ਦੁਪਹਿਰ 1 ਵਜੇ ਆਕਲੈਂਡ ਹਵਾਈ ਅੱਡੇ ਉਤੇ ਪਹੁੰਚੀ। ਉਨ੍ਹਾਂ ਦੇ ਸਵਾਗਤ ਲਈ ਸ. ਤਾਰਾ ਸਿੰਘ ਬੈਂਸ, ਇੰਦਰਜੀਤ ਕਾਲਕਟ, ਬਲਿਹਾਰ ਸਿੰਘ, ਮਨਜੀਤ ਸਿੰਘ ਬੱਲਾ, ਗੁਰਵਿੰਦਰ ਸਿੰਘ ਔਲਖ, ਦਲਬੀਰ ਸਿੰਘ ਲਸਾੜਾ, ਦਲਜੀਤ ਸਿੰਘ, ਅਮਰੀਕ ਸਿੰਘ ਸੰਘਾ, ਤੀਰਥ ਸਿੰਘ ਅਟਵਾਲ, ਦਲਜੀਤ ਸਿੰਘ ਸਿੱਧੂ, ਸਤਨਾਮ ਸਿੰਘ ਬੈਂਸ. ਅਵਤਾਰ ਸਿੰਘ ਤਾਰੀ ਤੇ ਨਵਤੇਜ ਸਿੰਘ ਰੰਧਾਵਾ ਹੋਰੀਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਹੋਏ ਸਨ। ਮਾਓਰੀ ਕੁੜੀਆਂ ਦੀ ਕਬੱਡੀ ਖਿਡਾਰਨਾਂ ਵੀ ਹਵਾਈ ਅੱਡੇ ਉਤੇ ਸਵਾਗਤ ਕਰਨ ਪਹੁੰਚੀਆਂ। ਪਹਿਲਾ ਮੈਚ 22 ਮਾਰਚ ਨੂੰ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਦੇ ਖੇਡ ਮੈਦਾਨ ਵਿਚ ਹੋਵੇਗਾ।

Install Punjabi Akhbar App

Install
×