ਨਿਊਜ਼ੀਲੈਂਡ ਵੋਮੈਨ ਇੰਟਰਨੈਸ਼ਨਲ ਕਬੱਡੀ ਲੀਗ-2015′: ਮਹਿਲਾ ਕਬੱਡੀ ਵਿਸ਼ਵ ਕੱਪ ਜੇਤੂ ਭਾਰਤੀ ਕੁੜੀਆਂ ਤੇ ਉਪ ਜੇਤੂ ਮਾਓਰੀ ਕੁੜੀਆਂ ਦੇ ਹੋਏ ਸ਼ਾਨਦਾਰ ਕਬੱਡੀ ਮੈਚ

NZ PIC 22 March-1ਅੱਜ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਦੇ ਖੇਡ ਮੈਦਾਨ ਦੇ ਵਿਚ ਭਾਰਤ ਤੋਂ ਮਹਿਲਾ ਕਬੱਡੀ ਵਿਸ਼ਵ ਕੱਪ ਜੇਤੂ ਖਿਡਾਰਨਾਂ ਅਤੇ ਮਾਓਰੀ ਮੂਲ ਦੀਆਂ ਕੁੜੀਆਂ ਦੇ ਸ਼ਾਨਦਾਰ ਕਬੱਡੀ ਮੈਚ ਨਿਊਜ਼ੀਲੈਂਡ ਵੋਮੈਨ ਕਬੱਡੀ ਫੈਡਰੇਸ਼ਨ ਵੱਲੋਂ ਆਪਣੇ ਸਪਾਂਸਰਜ਼ ਦੇ ਸਹਿਯੋਗ ਨਾਲ ਕਰਵਾਏ ਗਏ। ਭਾਰਤ ਤੋਂ ਕੋਚ ਕੁਲਵਿੰਦਰ ਸਿੰਘ ਦੀ ਅਗਵਾਈ ਦੇ ਵਿਚ ਆਈਆਂ 14 ਭਾਰਤੀ ਕੁੜੀਆਂ ਅਤੇ ਇਥੇ ਦੀਆਂ ਮਾਓਰੀ ਕੁੜੀਆਂ ਨੂੰ ਚਾਰ ਟੀਮਾਂ ਦੇ ਨਾਂਅ ਦੇ ਕੇ ਦੋ ਗਰੁੱਪਾਂ ਦੇ ਵਿਚ ਵੰਡਿਆ ਗਿਆ।
ਪਹਿਲਾ ਮੈਚ ਨਿਊਜ਼ਲੈਂਡ ਬਲੈਕ ਅਤੇ ਇੰਡੀਆ ਬਲੂਅ ਦੇ ਵਿਚ ਖੇਡਿਆ ਜੋ ਕਿ ਨਿਊਜ਼ੀਲੈਂਡ ਬਲੈਕ ਨੇ ਆਪਣੇ ਨਾਂਅ ਕੀਤਾ। ਦੂਜਾ ਮੈਚ ਨਿਊਜ਼ੀਲੈਂਡ ਔਰੇਂਜ ਅਤੇ ਇੰਡੀਆ ਰੈਡ ਦਰਮਿਆਨ ਖੇਡਿਆ ਗਿਆ ਜੋ ਕਿ ਭਾਰਤੀ ਕੁੜੀਆਂ ਨੇ ਆਪਣੇ ਨਾਂਅ ਕੀਤਾ। ਆਖਰੀ ਮੈਚ ਨਿਊਜ਼ੀਲੈਂਡ ਬਲੈਕ ਅਤੇ ਇੰਡੀਆ ਰੈਡ ਦਰਮਿਆਨ ਹੋਇਆ ਜੋ ਕਿ ਭਾਰਤੀ ਕੁੜੀਆਂ ਨੇ 18 ਦੇ ਮੁਕਾਬਲੇ 32 ਅੰਕਾਂ ਨਾਲ ਜਿੱਤ ਲਿਆ। ਸਾਰੀਆਂ ਖਿਡਾਰਨਾਂ ਦਾ ਦਰਸ਼ਕਾਂ ਨੇ ਨਕਦ ਇਨਾਮ ਦੇ ਕੇ ਮਾਣ-ਸਤਿਕਾਰ ਕੀਤਾ। ਅੱਜ ਜੇਤੂ ਰਹੀ ਟੀਮ ਅਤੇ ਉਪ ਜੇਤੂ ਰਹੀ ਟੀਮ ਨੂੰ ਸ. ਦਲਬੀਰ ਸਿੰਘ ਲਸਾੜਾ ਅਤੇ ਦਲਜੀਤ ਸਿੰਘ ਸਿੱਧੂ ਵੱਲੋਂ ਕ੍ਰਮਵਾਰ 3100 ਡਾਲਰ ਅਤੇ 2000 ਡਾਲਰ ਦਿੱਤਾ ਨਕਦ ਇਨਾਮ ਦਿੱਤਾ ਗਿਆ। ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸੀ ਨੇ ਵੀ ਇਸ ਮੌਕੇ ਪਹੁੰਚ ਕੇ ਹੌਂਸਲਾ ਅਫਜਾਈ ਕੀਤੀ। ਭਾਰਤੀ ਕੁੜੀਆਂ ਦੇ ਲਈ ਰਾਸ਼ਨ ਆਦਿ ਦੀ ਸੇਵਾ ਦੇ ਵਿਚ ਆਪਣਾ ਸਹਿਯੋਗ ਕਰਦਿਆਂ ਸ. ਤੀਰਥ ਸਿੰਘ ਅਟਵਾਲ ਨੇ 1000 ਡਾਲਰ ਦਾ ਸਹਿਯੋਗ ਦਿੱਤਾ। ਸ. ਤਾਰਾ ਸਿੰਘ ਬੈਂਸ ਅਤੇ ਸ. ਅਵਤਾਰ ਸਿੰਘ ਤਾਰੀ ਹੋਰਾਂ ਸਾਰੇ ਸਪਾਂਸਰਜ ਵੀਰਾਂ ਦਾ ਧੰਨਵਾਦ ਕੀਤਾ ਹੈ।
ਦੋ ਭਾਰਤੀ ਕੁੜੀਆਂ ਦੇ ਲੱਗੀ ਸੱਟ: ਪਹਿਲੇ ਮੈਚ ਦੌਰਾਨ  ਦੋ ਭਾਰਤੀ ਕੁੜੀਆਂ ਸੁਖਵਿੰਦਰ ਕੌਰ ਅਤੇ ਕੁਲਵਿੰਦਰ ਕੌਰ ਦੇ ਦੇ ਸੱਟ ਲੱਗ ਗਈ ਸੀ, ਜਿਨ੍ਹਾਂ ਨੂੰ ਅੱਜ ਰਾਤ ਮੁੱਢਲੀ ਸਹਾਇਤਾ ਦੇ ਕੇ ਵਾਪਿਸ ਘਰ ਭੇਜ ਦਿੱਤਾ ਗਿਆ ਹੈ। ਸੁਖਵਿੰਦਰ ਕੌਰ ਦੇ ਸੱਟ ਕੁਝ ਗਹਿਰੀ ਹੈ ਪਰ ਖਤਰੇ ਤੋਂ ਬਾਹਰ ਹੈ।

Install Punjabi Akhbar App

Install
×