ਨਹੀਂ ਬਦਲੇਗਾ ਰਾਸ਼ਟਰੀ ਝੰਡਾ-ਬਚਣਗੇ ਪੈਸੇ: ਨਿਊਜ਼ੀਲੈਂਡ ਦੇ ਰਾਸ਼ਟਰੀ ਝੰਡੇ ਦੇ ਬਦਲਾਅ ਲਈ ਹੋਏ ਜਨ-ਮੱਤ ਦਾ ਫੈਸਲਾ ਪੁਰਾਣੇ ਝੰਡੇ ਦੇ ਹੱਕ ਵਿਚ

NZ PIC 24 March-1ਨਿਊਜ਼ੀਲੈਂਡ ਦੇਸ਼ ਦਾ ਰਾਸ਼ਟਰੀ ਝੰਡਾ ਬਦਲਣ ਦੇ ਲਈ ਸਰਕਾਰ ਵੱਲੋਂ ਹੋਏ ਦੂਜੇ ਅੰਤਿਮ ਜਨ-ਮੱਤ ਦੌਰਾਨ ਲੋਕਾਂ ਨੇ ਆਪਣਾ ਫੈਸਲਾ ਮੌਜੂਦਾ ਝੰਡੇ ਦੇ ਹੱਕ ਵਿਚ ਹੀ ਕੀਤਾ ਹੈ। ਸੋ ਹੁਣ ਨਿਊਜ਼ੀਲੈਂਡ ਦਾ ਰਾਸ਼ਟਰੀ ਝੰਡਾ ਨਹੀਂ ਬਦਲੇਗਾ। ਜੇਕਰ ਝੰਡਾ ਬਦਲਿਆ ਜਾਂਦਾ ਤਾਂ ਮੌਜੂਦਾ ਝੰਡੇ ਦੇ ਹੱਕ ਵਿਚ 56.6% ਵੋਟਾਂ ਪਈਆਂ ਜਦ ਕਿ ਦੂਜੇ ਚੋਣ ਕੀਤੇ ਗਏ ਝੰਡੇ ਲਈ 43.2% ਵੋਟਾਂ ਪਈਆਂ।  ਝੰਡੇ ਦੇ ਲਈ ਕੁੱਲ੍ਹ 21,24,507 ਵੋਟਾਂ ਪਈਆਂ ਜੋ ਕਿ 67.3% ਹਨ। ਝੰਡੇ ਨੂੰ ਬਦਲਣ ਲਈ ਹੋਣ ਵਾਲੇ ਖਰਚੇ ਅਤੇ ਬਾਅਦ ਵਿਚ ਹੋਣ ਵਾਲੇ ਖਰਚੇ ਨੂੰ ਲੈ ਕੇ ਵਿਰੋਧੀ ਰਾਜਸੀ ਪਾਰਟੀਆਂ ਦੇ ਨੇਤਾ ਪਹਿਲਾਂ ਹੀ ਔਖੇ ਸਨ। ਇਕ ਨੇਤਾ ਨੇ 428 ਮਿਲੀਅਨ ਡਾਲਰ ਦਾ ਖਰਚਾ ਦੱਸਿਆ ਸੀ। ਹੁਣ ਲੋਕਾਂ ਦੇ ਲੱਖਾਂ ਡਾਲਰ ਸਰਕਾਰ ਦੀ ਝੋਲੀ ਦੇ ਵਿਚ ਬਚੇ ਰਹਿਣਗੇ ਜਿਹੜੇ ਕਿ ਵੱਖ-ਵੱਖ ਸਰਕਾਰੀ ਥਾਵਾਂ ਉਤੇ ਝੰਡੇ ਬਦਲਣ ਦੇ ਲਈ ਖਰਚੇ ਜਾਣੇ ਸਨ।

Install Punjabi Akhbar App

Install
×