ਨਿਊਜ਼ੀਲੈਂਡ ਪਹੁੰਚੀ ਸ੍ਰੀਮਤੀ ਪ੍ਰਨੀਤ ਕੌਰ ਅਤੇ ਸ੍ਰੀਮਤੀ ਕਰਨ ਕੌਰ ਬਰਾੜ ਦਾ ਨਿਘਾ ਸਵਾਗਤ

NZ PIC 26 March-2ਨਿਊਜ਼ੀਲੈਂਡ ਪਹੁੰਚੀ ਸ੍ਰੀਮਤੀ ਪ੍ਰਨੀਤ ਕੌਰ ਅਤੇ ਸ੍ਰੀਮਤੀ ਕਰਨ ਕੌਰ ਬਰਾੜ

ਮਹਾਰਾਣੀ ਪ੍ਰਨੀਤ ਕੌਰ ਵਿਧਾਇਕਾ ਹਲਕਾ ਪਟਿਆਲਾ ਅਤੇ ਸ੍ਰੀਮਤੀ ਕਰਨ ਕੌਰ ਬਰਾੜ ਵਿਧਾਇਕਾ ਸ੍ਰੀ ਮੁਕਤਸਰ ਸਾਹਿਬ ਅੱਜ ਬਾਅਦ ਦੁਪਹਿਰ 6 ਦਿਨਾਂ ਦੌਰੇ ਉਤੇ ਪਹੁੰਚੇ। ਹਵਾਈ ਅੱਡੇ ਉਤੇ ਉਨ੍ਹਾਂ ਦਾ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਸ. ਹਰਮਿੰਦਰ ਸਿੰਘ ਚੀਮਾ, ਸ੍ਰੀ ਦੀਪਕ ਸ਼ਰਮਾ, ਸੰਨੀ ਕੌਸ਼ਿਲ, ਸ. ਦਲਬੀਰ ਸਿੰਘ ਮੁੰਡੀ, ਅਵਿਨਾਸ਼ ਹੀਰ, ਨਰਿੰਦਰ ਸਿੰਗਲਾ, ਦਲਬੀਰ ਸਿੰਘ ਲਸਾੜਾ, ਸੁਖਦੇਵ ਸਿੰਘ ਹੁੰਦਲ, ਹਰਵਿੰਦਰ ਡੈਨੀ,  ਭਵ ਢਿੱਲੋਂ ਅਤੇ ਹੋਰ ਬਹੁਤ ਸਾਰੇ ਕਾਂਗਰਸੀ ਵਰਕਰਾਂ ਨੇ ਨਿੱਘਾ ਸਵਾਗਤ ਕੀਤਾ। ਆਉਣ ਵਾਲੇ ਦਿਨਾਂ ਵਿਚ ਉਹ ਜਿੱਥੇ ਗੁਰਦੁਆਰਾ ਸਾਹਿਬਾਨਾਂ ਦੇ ਵਿਚ ਜਾ ਕੇ ਸੰਗਤਾਂ ਦੇ ਨਾਲ ਆਪਣੇ ਵਿਚਾਰ ਰੱਖਣਗੇ ਉਥੇ ਕਈ ਹੋਰ ਪ੍ਰੋਗਰਾਮ ਵੀ ਉਲੀਕੇ ਗਏ ਹਨ ਜਿਨ੍ਹਾਂ ਵਿਚ ਉਹ ਪੰਜਾਬ ਦੇ ਮੌਜੂਦਾ ਹਲਾਤਾਂ ਉਤੇ ਵਿਚਾਰ ਰੱਖਣਗੇ ਅਤੇ ਕਾਂਗਰਸ ਪਾਰਟੀ ਦੀ ਕਾਰਗੁਜ਼ਾਰੀ ਬਾਰੇ ਲੋਕਾਂ ਨੂੰ ਦੱਸਣਗੇ। ਅੱਜ ਸ਼ਾਮ ਨਿਊਜ਼ੀਲੈਂਡ ਪੰਜਾਬੀ ਮੀਡੀਆ ਦੇ ਨਾਲ ਉਨ੍ਹਾਂ ਪ੍ਰੈਸ ਕਾਨਫਰੰਸ ਵੀ ਕੀਤੀ। ਉਸ ਤੋਂ ਬਾਅਦ ਇਥੇ ਹੋ ਰਹੇ ਇਕ ਸੱਭਿਆਚਾਰ ਪ੍ਰੋਗਰਾਮ ‘ਈਸਟਰ ਭੰਗੜਾ’ ਦੇ ਵਿਚ ਵੀ ਉਨ੍ਹਾਂ ਹਾਜ਼ਿਰ ਸਰੋਤਿਆਂ ਨਾਲ ਕੁਝ ਪਲ ਗੁਜ਼ਾਰੇ।

Install Punjabi Akhbar App

Install
×