ਲੇਬਰ ਪਾਰਟੀ, ਗਰੀਨ ਪਾਰਟੀ ਅਤੇ ਨੈਸ਼ਨਲ ਪਾਰਟੀ ਹਾਈ ਕਮਾਂਡ

NZ PIC 24 Aug-1

ਨਿਊਜ਼ੀਲੈਂਡ ਦੇ ਵਿਚ ਆਮ ਚੌਣਾਂ 20 ਸਤੰਬਰ ਨੂੰ ਹੋ ਰਹੀਆਂ ਹਨ। ਸਾਰੀਆਂ ਪਾਰਟੀਆਂ ਸਾਰੀਆਂ ਕਮਿਊਨਿਟੀਆਂ ਦੇ ਵਿਚ ਜਾ ਕੇ ਆਪਣੇ-ਆਪਣੇ ਉਮੀਦਵਾਰਾਂ ਵਾਸਤੇ ਵੋਟਾਂ ਦੀ ਅਪੀਲ ਕਰ ਰਹੀਆਂ ਹਨ। ਲੇਬਰ ਪਾਰਟੀ, ਗਰੀਨ ਪਾਰਟੀ ਅਤੇ ਨੈਸ਼ਨਲ ਪਾਰਟੀ ਹਾਈ ਕਮਾਂਡ ਵੱਲੋਂ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵੱਲੋਂ ਕ੍ਰਮਵਾਰ ਅਗਲੇ ਤਿੰਨ ਹਫਤੇ ਹਾਈਕਮਾਂਡ ਅਤੇ ਸਥਾਨਕ ਉਮੀਦਵਾਰਾਂ ਦੇ ਨਾਲ ਸੰਗਤਾਂ ਨੂੰ ਸੰਬੋਧਨ ਕੀਤਾ ਜਾਵੇਗਾ। 31 ਅਗਸਤ ਨੂੰ ਲੇਬਰ ਪਾਰਟੀ ਲੀਡਰ ਸ੍ਰੀ ਡੇਵਿਡ ਕਨਲਿਫ, ਸ੍ਰੀ ਫਿੱਲ ਗੌਫ ਅਤੇ ਸੁਪਰੀਮ ਸਿੱਖ ਸੁਸਾਇਟੀ ਦੇ ਲੀਗਲ ਅਡਵਾਈਜ਼ਰ ਸ੍ਰੀ ਮੈਟ ਰੌਬਸਨ ਦੁਪਹਿਰ 12 ਤੋਂ 1 ਵਜੇ ਦਰਮਿਆਨ ਆਪਣੇ-ਆਪਣੇ ਵਿਚਾਰ ਰੱਖਣਗੇ ਤੇ ਪਾਰਟੀ ਨੀਤੀਆਂ ਉਤੇ ਆਪਣੇ ਰੌਸ਼ਨੀ ਪਾਉਣਗੇ। 
ਇਸ ਤੋਂ ਅਗਲੇ ਹਫਤੇ 7 ਸਤੰਬਰ ਨੂੰ ਗਰੀਨ ਪਾਰਟੀ ਅਤੇ 14 ਸਤੰਬਰ ਨੂੰ ਨੈਸ਼ਨਲ ਪਾਰਟੀ ਦੇ ਨੇਤਾ ਗੁਰਦੁਆਰਾ ਸਾਹਿਬ ਵਿਖੇ ਆ ਕੇ ਸਿੱਖ ਕਮਿਊਨਿਟੀ ਨੂੰ ਆਪਣੀਆਂ ਪਾਰਟੀ ਨੀਤੀਆਂ ਅਤੇ ਭਾਰਤੀ ਲੋਕਾਂ ਦੀ ਭਲਾਈ ਵਾਸਤੇ ਕੀਤੇ ਜਾਣ ਵਾਲੇ ਕੰਮਾਂ ਬਾਰੇ ਰੌਸ਼ਨੀ ਪਾਉਣਗੇ।

Install Punjabi Akhbar App

Install
×