ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ ਤੋਂ ਸਜਿਆ ਸ਼ਾਨਦਾਰ ਨੌਵਾਂ ਨਗਰ ਕੀਰਤਨ

ਬੇਅ ਆਫ ਪਲੈਂਟੀ ਬਣਿਆ ਸਿੱਖਜ਼ ਆਫ ਪਲੈਂਟੀ

ਇਲਾਕਾ ਸੰਗਤ ਦੇ ਵਿਚ ਰਿਹਾ ਭਾਈ ਉਤਸ਼ਾਹ

(ਔਕਲੈਂਡ) 09 ਜਨਵਰੀ, 2023: (25 ਪੋਹ, ਨਾਨਕਸ਼ਾਹੀ ਸੰਮਤ 554): ਨਗਰ ਕੀਰਤਨ ਜਾਂ ਅੰਗਰੇਜੀ ਵਿਚ ਕਹਿ ਲਈ ਸਿੱਖ ਪ੍ਰੇਡ ਵਿਦੇਸ਼ਾਂ ਦੇ ਵਿਚ ਸਿੱਖੀ ਦੀ ਝਲਕ ਵਿਖਾਉਣ ਦਾ ਇਕ ਵਧੀਆ ਉਪਰਾਲਾ ਹੈ। ਇਥੋਂ ਲਗਪਗ 200 ਕਿਲੋਮੀਟਰ ਦੂਰ ਬੇਅ ਆਫ ਪਲੈਂਟੀ ਅੱਜ ਫਿਰ ਉਸ ਵੇਲੇ ਬੇਅ ਸਿੱਖਜ਼ ਆਫ ਪਲੈਂਟੀ ਬਣ ਗਿਆ ਜਦੋਂ ਬੀਤੇ ਕੱਲ੍ਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 556ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨੌਵੇਂ ਨਗਰ ਕੀਰਤਨ ਦੇ ਵਿਚ ਹਜ਼ਾਰਾਂ ਦੀ ਗਿਣਤੀ ਦੇ ਵਿਚ ਸਿੱਖ ਭਾਈਚਾਰੇ ਨੇ ਸ਼ਮੂਲੀਅਤ ਕੀਤੀ। ਸ੍ਰੀ ਅਖੰਠ ਪਾਠ ਦੀ ਸੇਵਾ ਅਜੀਮਤੀ ਸਿੰਘ ਦੇ ਪਰਿਵਾਰ ਵੱਲੋਂ ਕਰਵਾਈ ਗਈ। ਭੋਗ ਉਪਰੰਤ ਕੀਰਤਨ ਜਥੇ ਨੇ ਸ਼ਬਦ ਗਾਇਨ ਕੀਤੇ ਭਾਈ ਢਾਡੀ ਕਸ਼ਮੀਰ ਸਿੰਘ ਕਾਦਰ ਹੋਰਾਂ ਗੁਰ ਇਤਿਹਾਸ  ਵਾਰਾਂ ਰਾਹੀਂ ਸਰਵਣ ਕਰਵਾਇਆ। ਨਗਰ ਕੀਰਤਨ ਦੀ ਆਰੰਭਤਾ ਅਰਦਾਸ ਨਾਲ ਕੀਤੀ ਗਈ ਅਤੇ ਇਹ ਨਗਰ ਕੀਰਤਨ 11 ਤੋਂ 2 ਵਜੇ ਤੱਕ ਆਪਣੇ ਸਫਰ ’ਤੇ ਰਿਹਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਪ੍ਰਸਤੀ ਹੇਠਾਂ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਅਤੇ ਪੰਜ ਨਿਸ਼ਾਨਚੀਆਂ ਨੇ ਕੀਤੀ।

ਨਗਰ ਕੀਰਤਨ ਦਾ ਪਹਿਲਾ ਪੜਾਅ ਹਰ ਸਾਲ ਦੀ ਤਰ੍ਹਾਂ ਟੌਰੰਗਾ ਬੁਆਏਜ਼ ਕਾਲਜ ਵਿਖੇ ਹੋਇਆ। ਟਰੱਕਾਂ ਦੀ ਸੇਵਾ ਢਿੱਲੋਂ ਗਰੁੱਪ ਵੱਲੋਂ ਕੀਤੀ ਗਈ। ਟਰੱਕ ਸਜਾਉਣ ਦੀ ਸੇਵਾ ਸ. ਕੁਲਵਿੰਦਰ ਸਿੰਘ ਲੈ ਗਏ। ਸਥਾਨਿਕ ਨੌਜਵਾਨਾਂ ਦੀ ਸੇਵਾ ਵੀ ਵੇਖਿਆਂ ਬਣਦੀ ਸੀ। ਗੁਰਦੁਆਰਾ ਸਾਹਿਬ ਦਾ ਰੰਗ ਰੋਗਨ ਦਾ ਕੰਮ, ਲੰਗਰ ਵਰਤਾਉਣ ਦਾ ਕੰਮ ਆਦਿ ਸਾਰਾ ਉਨ੍ਹਾਂ ਕੀਤਾ, ਵਾਕਾਟੀਨੀ ਦੀ ਸੰਗਤ ਵੱਲੋਂ ਆਈਸ ਕ੍ਰੀਮ, ਕੈਟੀਕੈਟੀ ਦੀ ਸੰਗਤ ਵੱਲੋਂ ਫਲਾਂ ਦੀ ਸੇਵਾ ਅਤੇ ਹੀਰਾ ਪਰਿਵਾਰ ੱਵਲੋਂ ਡਰਿੰਕਾਂ ਦੀ ਸੇਵਾ ਕੀਤੀ ਗਈ। ਭੰਵਰਾ ਪਰਿਵਾਰ ਨੇ ਬੜੇ ਸਤਿਕਾਰ ਨਾਲ ਲੰਗਰ ਰਾਹੀਂ ਯੋਗਦਾਨ ਪਾਇਆ। ਔਕਲੈਂਡ ਤੋਂ ਸਾਬਕਾ ਸਾਂਸਦ ਸ. ਕੰਵਲਜੀਤ ਸਿੰਖ ਬਖਸ਼ੀ, ਲੇਬਰ ਸਾਂਸਦ ਜੇਨ ਟੀਨੇਟੀ. ਏਥਨਿਕ ਤੋਂ ਵੀ ਅਧਿਕਾਰੀ ਪਹੁੰਚੇ। ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਦੇ ਸਮੁੱਚੇ ਮੈਂਬਰ ਸਾਰੇ ਪ੍ਰਬੰਧਾਂ ਦੀ ਦੇਖ-ਰੇਖ ਕਰ ਰਹੇ ਸਨ। ਨਗਰ ਕੀਰਤਨ ਲਈ ਸੰਗਤ ਵਿਚ ਭਾਰੀ ਉਤਸ਼ਾਹ ਵੇਖਿਆ ਗਿਆ।