ਵਾਹ ਰੇ ਇੰਟਰਨੈਟ! ਸਮੇਂ ਦੀ ਬੱਚਤ ਤੇ ਕੰਮ ਵੀ ਉਚਿਤ – ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਵਿਦਿਆਰਥੀ ਵੀਜ਼ਾ ਫਾਰਮ ਭਰਨ ਲਈ ਕੀਤੀ ਆਨ ਲਾਈਨ ਸਰਵਿਸ ਸ਼ੁਰੂ ਕੀਤੀ


NZ PIC 4 Sep-2

ਅੱਜ ਕੰਪਿਊਟਰ, ਸਮਾਟ ਮੋਬਾਇਲ ਫੋਨ ਅਤੇ ਟੈਬਲੈਟ ਕਲਚਰ ਨੇ ਇੰਟਰਨੈਟ ਦੇ ਨਾਲ ਕਦਮ ਮਿਲਾ ਕੇ ਐਨੀਆਂ ਲੰਬੀਆਂ ਪੁਲਾਂਘਾ ਪੁੱਟ ਲਈਆਂ ਹਨ ਕਿ ਚਿੱਠੀਆਂ ਪਹੁੰਚਾਉਣ ਵਾਲਾ ਡਾਕੀਆ ਜਾਂ ਕੋਰੀਅਰ ਅੰਦਾਜ਼ਾ ਵੀ ਨਹੀਂ ਲਾ ਸਕਦਾ। ਇੰਟਰਨੈਟ ਨੇ ਚਿੱਠੀਆਂ ਅਤੇ ਕਾਗਜ਼ ਪਹੁੰਚਾਉਣ ਦਾ ਕੰਮ ਛੂਮੰਤਰ ਵਾਂਗ ਕਰਕੇ ਰੱਖ ਦਿੱਤਾ ਹੈ। ਇਸ ਸਭ ਕਾਸੇ ਨੂੰ ਵੇਖਦੇ ਹੋਏ ਇਹੀ ਕਿਹਾ ਜਾ ਸਕਦਾ ਹੈ ਕਿ ਵਾਹ ਰੇ ਇੰਟਰਨੈਟ! ਸਮੇਂ ਦੀ ਬੱਚਤ ਅਤੇ ਕੰਮ ਵੀ ਉਚਿਤ। ਉਦਾਹਰਣ ਦੇ ਲਈ ਬੀਤੇ ਕੱਲ੍ਹ ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ ਵਿਦਿਆਰਥੀ ਵੀਜ਼ਾ ਅਰਜ਼ੀਆਂ ਪ੍ਰਾਪਤ ਕਰਨ ਦੇ ਲਈ ਆਨ-ਲਾਈਨ ਸਰਵਿਸ ਸ਼ੁਰੂ ਕੀਤੀ ਹੈ। 
ਇਮੀਗ੍ਰੇਸ਼ਨ ਅਡਵਾਈਜ਼ਰ ਸੋਨੀਆ ਅਰੋੜਾ ਨੇ ਇਸ ਪੱਤਰਕਾਰ ਨੂੰ ਵਿਭਾਗ ਵੱਲੋਂ ਜਾਰੀ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਇਥੇ ਦੇ ਕਈ ਸਰਕਾਰੀ ਵਿਭਾਗਾਂ ਵਾਂਗ ‘ਰੀਅਲ ਮੀ’ ਸਰਵਿਸ ਪ੍ਰੋਵਾਈਡਰ ਦੀ ਸਹਾਇਤਾ ਨਾਲ ਆਪਣੀ ਇਕ ਵਿਲੱਖਣ ਲਾਗਿਨ ਆਈ. ਡੀ. ਬਣਾਉਣੀ ਹੋਏਗੀ ਤੇ ਫਿਰ ਤਰਤੀਬਵਾਰ ਪੂਰੀ ਵੀਜ਼ਾ ਅਰਜ਼ੀ ਭਰ ਕੇ ਤੁਰੰਤ ਵਿਭਾਗ ਨੂੰ ਸਾਰੇ ਜਰੂਰੀ ਕਾਗਜ਼ਾਤਾਂ ਅਤੇ ਫੋਟੋਆਂ ਦੇ ਨਾਲ ਭੇਜੀ ਜਾ ਸਕੇਗੀ। ਇਹ ਸਾਰਾ ਕੁਝਇਮੀਗ੍ਰੇਸ਼ਨ ਸਲਾਹਕਾਰਾਂ ਦੀ ਸਹਾਇਤਾ ਨਾਲ ਪੁਰਾਣੇ ਤਰੀਕੇ ਨਾਲ (ਪੇਪਰ ਫਾਰਮ)  ਅਤੇ ਜਿਹੜੇ ਵਿਦਿਆਰਥੀ ਖੁਦ ਕਰਨਾ ਚਾਹੁਣ ਉਹ ਸਾਰਾ ਕੰਮ ਆਨ ਲਾਈਨ ਵੀ ਖੁੱਦ ਕਰ ਸਕਦੇ ਹਨ। ਆਨ ਲਾਈਨ ਹੀ ਸਾਰੇ ਕਾਗਜ਼ ਪੀ. ਡੀ. ਐਫ. ਫਾਈਲ ਫਾਰਮੈਟ ਦੇ ਵਿਚ ਦਿੱਤੇ ਦਿਸ਼ਾ ਨਿਰਦੇਸ਼ਾਂ ਅਧੀਨ ਅਪਲੋਡ ਹੋਣਗੇ ਅਤੇ ਫੀਸ ਵੀ ਵੀਜ਼ਾ ਕਾਰਡ ਰਾਹੀਂ ਦਿੱਤੀ ਜਾ ਸਕੇਗੀ। ਇਸ ਸਰਵਿਸ ਨੂੰ ਇਮੀਗ੍ਰੇਸ਼ਨ ਆਨ-ਲਾਈਨ ਦਾ ਨਾਂਅ ਦਿੱਤਾ ਗਿਆ ਹੈ। ਇਸ ਸਰਵਿਸ ਦੇ ਨਾਲ ਪਹਿਲਾ ‘ਵਿਦਿਆਰਥੀ ਵੀਜ਼ਾ’ ਇਟਲੀ ਦੇ ਇਕ ਪੀ. ਐਚ. ਡੀ. ਦੇ ਵਿਦਿਆਰਥੀ ਨੂੰ ਮਿਲਿਆ ਹੈ ਜਿਸ ਦੀ ਪ੍ਰੋਸੈਸਿੰਗ ਲੰਡਨ ਦਫਤਰ ਤੋਂ ਹੋਈ ਹੈ।
ਅਗਲੇ ਸਾਲ ਇਮੀਗ੍ਰੇਸ਼ਨ ਵੱਲੋਂ ‘ਲੇਬਲ-ਲੈਸ ਵੀਜ਼ਾ’ (ਈ-ਵੀਜ਼ਾ) ਵੀ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਦੇ ਲਈ ਫਿਰ ਵੀਜ਼ੇ ਵਾਲਾ ਸਟਿੱਕਰ ਲਾਉਣ ਵਾਸਤੇ ਪਾਸਪੋਰਟ ਵੀ ਨਹੀਂ ਮੰਗਿਆ ਜਾਇਆ ਕਰੇਗਾ। ਇਸ ਤੋਂ ਇਲਾਵਾ 2015 ਦੇ ਵਿਚ ਵਿਜ਼ਟਰ ਅਤੇ ਵਰਕ ਵੀਜ਼ਾ ਵੀ ਆਨ ਲਾਈਨ ਅਪਲਾਈ ਕੀਤਾ ਜਾ ਰਿਹਾ ਹੈ।

Welcome to Punjabi Akhbar

Install Punjabi Akhbar
×
Enable Notifications    OK No thanks