
ਨਿਊਜ਼ੀਲੈਂਡ ਦੇ ਸਟਾਕ ਐਕਸਚੇਂਜ ਉੱਤੇ ਲਗਾਤਾਰ ਚੌਥੇ ਦਿਨ ਹੈਕਰਾਂ ਦੇ ਹਮਲੇ ਦੇ ਵਿੱਚ ਸਰਕਾਰ ਨੇ ਸੰਕਟ ਯੋਜਨਾ ਲਾਗੂ ਕਰ ਕੇ ਵਿਦੇਸ਼ੀ ਹਮਲਿਆਂ ਤੋਂ ਸੁਰੱਖਿਆ ਦੀ ਜ਼ਿੰਮੇਦਾਰੀ ਜਾਸੂਸੀ ਏਜੰਸੀ ਨੂੰ ਸੌਂਪੀ ਹੈ। ਵਿੱਤ ਮੰਤਰੀ ਗਰਾਂਟ ਰਾਬਰਟਸਨ ਨੇ ਸ਼ੁੱਕਰਵਾਰ ਨੂੰ ਕਿਹਾ, ਅਸੀਂ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਾਂ। ਜ਼ਿਕਰਯੋਗ ਹੈ, ਨਿਊਜ਼ੀਲੈਂਡ ਦੇ ਸ਼ੇਅਰ ਬਾਜ਼ਾਰ ਦਾ ਪੂੰਜੀਕਰਣ $135 ਅਰਬ ਹੈ।