‘ਨਿਊਜ਼ੀਲੈਂਡ ਸਿੱਖ ਚਿਲਡਨ ਡੇਅ-2014’: ਰੇਨਬੋਅ ਇੰਡਜ਼ ਰਾਈਡਿੰਗ ਪਾਰਕ ਵਿਖੇ 11 ਅਕਤੂਬਰ ਨੂੰ

dilbagh singh baga
ਸੁਪਰੀਮ ਸਿੱਖ ਸੁਸਾਇਟੀ ਔਕਲੈਂਡ ਅਤੇ ਨਿਊਜ਼ੀਲੈਂਡ ਪੰਜਾਬੀ ਮੀਡੀਆ ਦੇ ਸਹਿਯੋਗ ਨਾਲ 4, 5 ਅਤੇ 11 ਅਕਤੂਬਰ ਨੂੰ ‘ਸਿੱਖ ਚਿਲਡਨ ਡੇਅ-2014’ ਮਨਾਇਆ ਜਾ ਰਿਹਾ ਹੈ। 11 ਅਕਤੂਬਰ ਨੂੰ ਬੱਚਿਆਂ ਦੇ ਮਨੋਰੰਜਕ ਸਥਾਨ ‘ਰੇਨਬੋਅ ਇੰਡਜ਼’ ਵਿਖੇ ਬੱਚਿਆਂ ਨੂੰ ਸਾਰੀਆਂ ਸਵਾਰੀਆਂ (ਰਾਈਡਿੰਗਜ਼) ਮੁਫਤ ਮੁਹੱਈਆ ਕਰਵਾਈਆ ਜਾ ਰਹੀਆਂ ਹਨ। ਇਸ ਦਿਨ ਇਥੇ ਲੱਗਣ ਵਾਲੇ ਮੇਲੇ ਦੀਆਂ ਖੁਸ਼ੀਆਂ ਦੇ ਵਿਚ ਉਦੋਂ ਹੋਰ ਵਾਧਾ ਹੋ ਗਿਆ ਜਦੋਂ ਪੰਜਾਬੀ ਵੀਰ ਸ. ਦਿਲਬਾਗ ਸਿੰਘ ਬਾਗਾ (ਗੈਡਸਬਾਇ ਸੁਪਰਮਾਰਕੀਟ ਮੈਂਗਰੀ) ਨੇ ਆਪਣੀ ਬੇਟੀ (ਬੱਚੀ ਸਿਮਰਨ ਕੌਰ ਸਿੰਘ ਉਮਰ 7 ਸਾਲ ) ਦੇ ਇਸੇ ਦਿਨ ਆ ਰਹੇ ਜਨਮ ਦਿਨ ਨੂੰ ਬੱਚਿਆਂ ਦੇ ਇਸ ਮੇਲੇ ਵਿਚ ਮਨਾਉਣ ਦਾ ਫੈਸਲਾ ਕੀਤਾ। ਇਹ ਬੱਚੀ ਸ਼ਾਇਦ ਨਿਊਜ਼ੀਲੈਂਡ ਦੀ ਪਹਿਲੀ ਬੱਚੀ ਹੋਏਗੀ ਜਿਹੜੀ ਆਪਣੇ ਭਾਈਚਾਰੇ ਦੇ ਐਨੇ ਬੱਚਿਆਂ ਸੰਗ ਆਪਣਾ ਜਨਮ ਦਿਨ ਮਨਾਏਗੀ।  ਉਨ੍ਹਾਂ ਇਸ ਦਿਨ ਸਾਰੇ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਖਾਣੇ ਦੀ ਸੇਵਾ ਆਪਣੇ ਜ਼ਿੰਮੇ ਲਈ ਹੈ। ਇਸਦੇ ਨਾਲ ਹੀ ਦਿਲਬਾਗ ਸਿੰਘ ਬਾਗਾ ਵੱਲੋਂ ਸਾਰੇ ਬੱਚਿਆਂ ਨੂੰ ਇਕ ਹਜ਼ਾਰ ਦੇ ਕਰੀਬ ‘ਗੁਡੀਅ ਬੈਗ’ (ਸੌਗਾਤਾਂ ਦੇ ਝੋਲੇ) ਦੇ ਕੇ ਉਨ੍ਹਾਂ ਦੀਆਂ ਖੁਸ਼ੀਆਂ ਵਿਚ ਹੋਰ ਵਾਧਾ ਕੀਤਾ ਜਾਵੇਗਾ। 
ਸ. ਦਿਲਬਾਗ ਸਿੰਘ ਬਾਗਾ ਨੇ ਬੱਚਿਆਂ ਦੇ ਇਸ ਵੱਡੇ ਸਮਾਗਮ ਦੀ ਸਫਲਤਾ ਦੀ ਜਿੱਥੇ ਕਾਮਨਾ ਕੀਤੀ ਉਥੇ ਸੁਪਰੀਮ ਸਿੱਖ ਸੁਸਾਇਟੀ, ਕੰਮ ਕਰ ਰਹੇ ਵਲੰਟੀਅਰਜ਼ ਅਤੇ ਪੰਜਾਬੀ ਮੀਡੀਆ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਦੇ ਸਹਿਯੋਗ ਸਦਕਾ ਇਹ ਇਕ ਯਾਦਗਾਰੀ ਸਮਾਗਮ ਬਨਣ ਜਾ ਰਿਹਾ ਹੈ।
ਸ. ਦਿਲਬਾਗ ਸਿੰਘ ਬਾਗਾ ਦਾ ਧੰਨਵਾਦ: ਈਵੈਂਟ ਮੈਨੇਜਰ ਡਾ. ਇੰਦਰਪਾਲ ਸਿੰਘ ਨੇ ਸ. ਦਿਲਬਾਗ ਸਿੰਘ ਬਾਗਾ ਵੱਲੋਂ ਬੱਚਿਆਂ ਦੇ ਇਸ ਸਮਾਗਮ ਵਿਚ ਵੱਡੀ ਸੇਵਾ ਪ੍ਰਾਪਤ ਕਰਨ ਉਤੇ ਸੁਸਾਇਟੀ ਵੱਲੋਂ ਗਹਿਰਾ ਧੰਨਵਾਦ ਕੀਤਾ ਹੈ।