ਭਾਰਤੀ ਲੋਕ ਖਾਸ ਕਰ ਪੰਜਾਬ ਦਾ ਨੌਜਵਾਨ ਵਰਗ ਪੜ੍ਹ-ਲਿਖ ਕੇ ਵੀ ਜਾਅਲੀ ਇਮੀਗ੍ਰੇਸ਼ਨ ਏਜੰਟਾਂ ਦੇ ਚੁੰਗਲ ਵਿਚ ਫਸ ਰਿਹਾ ਹੈ ਜਿਸ ਦੇ ਚਲਦੇ ਜਿੱਥੇ ਇਮੀਗ੍ਰੇਸ਼ਨ ਨਿਊਜ਼ੀਲੈਂਡ ਜਿੱਥੇ ਬਹੁਤ ਵਾਰੀ ਅਗਾਊਂ ਚੇਤਾਵਨੀ ਦਿੰਦੀ ਰਹਿੰਦੀ ਹੈ ਪਰ ਸ਼ਾਇਦ ਉਹ ਵੀ ਪੂਰੀ ਨਹੀਂ ਪੈ ਰਹੀ ਜਿਸ ਦੇ ਚਲਦੇ ਨਿਊਜ਼ੀਲੈਂਡ ਇਮੀਗ੍ਰੇਸ਼ਨ ਅਡਵਾਈਜ਼ਰਜ਼ ਦੀ ਰਜਿਸਟਰਾਰ ਮੈਡਮ ਕੈਥਰੀਨ ਅਲਬਿਸਟਨ ਅਤੇ ਇਮੀਗ੍ਰੇਸ਼ਨ ਨਿਊਜ਼ੀਲੈਂਡਦੇ ਸਹਾਇਕ ਜਨਰਲ ਮੈਨੇਜਰ ਸ੍ਰੀ ਗੀਓਫ ਸਕਾਟ ਨੇ ਭਾਰਤ ਦਾ ਦੌਰਾ ਕੀਤਾ। ਲੋਕਾਂ ਨੂੰ ਸਾਵਧਾਨ ਕਰਨ ਲਈ ਉਹ ਅੰਮ੍ਰਿਤਸਰ ਤੱਕ ਗਏ। ਇਸ ਦੌਰੇ ਦੇ ਦੋ ਮੁੱਖ ਉਦੇਸ਼ ਸਨ ਕਿ ਲੋਕਾਂ ਨੂੰ ਜਾਅਲੀ ਏਜੰਟਾਂ ਤੋਂ ਕੰਮ ਕਰਾਉਣ ਲਈ ਵਰਜਿਆ ਜਾਵੇ ਅਤੇ ਜਿਹੜੇ ਏਜੰਟ ਇਸ ਕਿੱਤੇ ਵਿਚ ਆਉਣਾ ਚਾਹੁੰਦੇ ਹਨ ਉਹ ਸਿਖਿਆ ਪ੍ਰਾਪਤ ਕਰਕੇ ਲਾਇਸੰਸ ਪ੍ਰਾਪਤ ਕਰਨ। ਇਸ ਵੇਲੇ ਭਾਰਤ ਦੇ ਵਿਚ 30 ਲਾਇਸੰਸ ਧਾਰਕ ਇਮੀਗ੍ਰੇਸ਼ਨ ਸਲਾਹਕਾਰ ਹਨ ਜਿਨ੍ਹਾਂ ਦੇ ਵਿਚ ਚੰਡੀਗੜ ਅਤੇ ਪੰਜਾਬ ਦੇ ਵਿਚ 14 ਏਜੰਟ ਹਨ। ਇਨ੍ਹਾਂ ਅਧਿਕਾਰੀਆਂ ਨੇ ਪੂਰੇ ਭਾਰਤ ਦੇ ਵਿਚ ਜਾਅਲੀ ਏਜੰਟਾਂ ਦੀਆਂ ਸ਼ਿਕਾਇਤਾ ਮਿਲ ਰਹੀਆਂ ਸਨ ਪਰ ਪੰਜਾਬ ਤੋਂ ਅਜਿਹੀਆਂ ਸ਼ਿਕਾਇਤਾਂ ਦੀ ਗਿਣਤੀ ਜਿਆਦਾ ਹੈ।
ਨਿਊਜ਼ੀਲੈਂਡ ਦੇ ਵਿਚ ਸ. ਜਗਜੀਤ ਸਿੰਘ ਸਿੱਧੂ ਜੋ ਕਿ ਇਮੀਗ੍ਰੇਸ਼ਨ ਸਲਾਹਕਾਰ ਹਨ, ਪਹਿਲਾਂ ਵੀ ਇਹ ਮੁੱਦਾ ਮੀਡੀਆ ਨਾਲ ਸਾਂਝਾ ਕਰ ਚੁੱਕੇ ਹਨ।