ਪ੍ਰਾਪਤੀਆਂ ਦੀ ਨਿਸ਼ਾਨਦੇਹੀ:…ਤਾਂ ਕਿ ਬਣਦਾ ਸਤਿਕਾਰ ਦਿੰਦੇ ਰਹੀਏ 

  • ਨਿਊਜ਼ੀਲੈਂਡ ਪੰਜਾਬੀ ਮਲਟੀਮੀਡੀਆ ਟਰਸੱਟ ਵੱਲੋਂ ਤੀਜਾ ‘ਕੀਵੀ ਪੰਜਾਬੀ ਐਵਾਰਡ’ ਸਮਾਰੋਹ 7 ਸਤੰਬਰ ਨੂੰ
  • ਵੱਖ ਵੱਖ ਖੇਤਰਾਂ ‘ਚ ਨਾਮਣਾ ਖੱਟਣ ਵਾਲੀਆਂ ਸਖਸ਼ੀਅਤਾਂ ਦਾ ਹੋਵੇਗਾ ਸਨਮਾਨ
(ਟਰੱਸਟ ਦੇ ਮੈਂਬਰਾਂ ਅਤੇ ਹੋਰ ਸਹਿਯੋਗੀ ਪੋਸਟਰ ਜਾਰੀ ਕਰਦੇ ਹੋਏ)
(ਟਰੱਸਟ ਦੇ ਮੈਂਬਰਾਂ ਅਤੇ ਹੋਰ ਸਹਿਯੋਗੀ ਪੋਸਟਰ ਜਾਰੀ ਕਰਦੇ ਹੋਏ)

ਔਕਲੈਂਡ 12 ਜੂਨ – ਨਿਊਜ਼ੀਲੈਂਡ ਆਉਣ ਵਾਲੇ ਭਾਰਤੀ ਇਕ ਦਿਨ ਨਾਗਰਿਕਤਾ ਪ੍ਰਾਪਤ ਕਰਕੇ ‘ਕੀਵੀ’ ਅਖਵਾਉਣ ਲਗਦੇ ਹਨ ਪਰ ਮਾਤ ਮੁਲਕ ਦਾ ਤੇਹ ਸਵੇਰੇ ਸ਼ਾਮ ਅੰਗੜਾਈ ਜਰੂਰ ਲੈ ਜਾਂਦਾ ਹੈ। ਜਿੱਥੇ ਭਾਰਤੀ ਪਹੁੰਚਦੇ ਹਨ ਉਥੇ ਕਾਰਜ ਖੇਤਰ ਅਤੇ ਸਮਾਜ ਭਲਾਈ ਦੇ ਖੇਤਰ ਵਿਚ ਵੀ ਆਪਣਾ ਯੋਗਦਾਨ ਪਾਉਣਾ ਨਹੀਂ ਭੁੱਲਦੇ। ਇਸੇ ਤਰ੍ਹਾਂ ਦੀਆਂ ਸਖਸ਼ੀਅਤਾਂ ਨੂੰ ਪਛਾਣ ਜਾਂ ਨਿਸ਼ਾਨਦੇਹੀ ਕਰਕੇ ਉਨ੍ਹਾਂ ਨੂੰ ਬਣਦਾ ਸਤਿਕਾਰ ਦੇਣ ਵਾਸਤੇ ‘ਨਿਊਜ਼ੀਲੈਂਡ ਪੰਜਾਬੀ ਮੀਡੀਆ ਟਰੱਸਟ’ ਬੀਤੇ ਦੋ ਸਾਲਾਂ ਤੋਂ ‘ਕੀਵੀ ਪੰਜਾਬੀ ਐਵਾਰਡ’ ਦੇ ਨਾਲ ਅੱਗੇ ਆ ਰਿਹਾ ਹੈ। ਇਸ ਵਾਰ ਤੀਜਾ ‘ਕੀਵੀ ਪੰਜਾਬੀ ਐਵਾਰਡ’ 7  ਸਤੰਬਰ ਦਿਨ ਸ਼ਨੀਵਾਰ ਨੂੰ ਕਰਵਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸਨਮਾਨ ਸਮਾਰੋਹ ਦੇ ਵਿਚ ਜਿੱਥੇ ਵਿਦੇਸ਼ ਤੋਂ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਚਿਹਰੇ ਮੁੱਖ ਮਹਿਮਾਨ ਜਾਂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਣਗੇ ਉੱਥੇ ਨਿਊਜ਼ੀਲੈਂਡ ਵਸਦੀਆਂ ਪ੍ਰਮੁੱਖ ਸਖਸ਼ੀਅਤਾਂ ਵੀ ਸ਼ਿਰਕਤ ਕਰਨਗੀਆਂ। ਰਾਤਰੀ ਭੋਜ ਦੇ ਨਾਲ ਕਰਵਾਏ ਜਾ ਰਹੇ ਇਸ ਸਮਾਰੋਹ ਨੂੰ ਔਕਲੈਂਡ ਦੇ ਇਕ ਬਿਹਤਰ ਸਥਾਨ ਉਤੇ ਆਯੋਜਿਤ ਕੀਤਾ ਜਾਵੇਗਾ। ਇਸ ਸਮਾਰੋਹ ਦੌਰਾਨ ਮਾਣ ਸਨਮਾਨ, ਸਭਿਆਚਾਰਕ ਵੰਨਗੀਆਂ ਅਤੇ ਮਾਣਮੱਤੇ ਪੱਖ ਨਜ਼ਰ ਆਉਣਗੇ। ਜਲਦੀ ਹੀ ਹੋਰ ਜਾਣਕਾਰੀਆਂ ਦੀ ਸਾਂਝ ਪਾਈ ਜਾਵੇਗੀ ਬਹਰਹਾਲ ਅਗਲੀ ਪੀੜ੍ਹੀ ਅਤੇ ਪੁਰਾਣੇ ਪੁਰਖਿਆਂ ਵਿਚਾਲੇ ਲਗਭਗ 130 ਵਰ੍ਹਿਆਂ ਤੋਂ ਨਿਊਜ਼ੀਲੈਂਡ ਵਸਦੇ ਕੀਵੀ ਪੰਜਾਬੀ ਭਾਈਚਾਰੇ ਨੂੰ ਇਸ ਐਵਾਰਡ ਸਮਾਰੋਹ ਦੀ ਬੇਸਬਰੀ ਨਾਲ ਉਡੀਕ ਹੈ। ਇਸ ਸਨਮਾਨ ਸਮਾਰੋਹ ਸਬੰਧੀ ਇਕ ਰੰਗਦਾਰ ਪੋਸਟਰ ਟਰੱਸਟ ਦੇ ਮੈਂਬਰਾਂ ਅਤੇ ਹੋਰ ਸਹਿਯੋਗੀਆਂ ਵੱਲੋਂ ਜਾਰੀ ਕੀਤਾ ਗਿਆ ਹੈ।

Install Punjabi Akhbar App

Install
×