ਨਿਊਜ਼ੀਲੈਂਡ ਦੇ ਤੀਜੀ ਵਾਰ ਪ੍ਰਧਾਨ ਮੰਤਰੀ ਬਨਣ ਉਤੇ ਵੀ ਕੋਈ ਗੁਮਾਨ ਨਹੀਂ

NZ PIC 21 Sep-1

ਪਿਛਲੀ ਰਾਤ ਨਿਊਜ਼ੀਲੈਂਡ ਦੀਆਂ ਆਮ ਚੋਣਾਂ ਦੇ ਸਾਰੇ ਨਤੀਜੇ ਆ ਚੁੱਕੇ ਹਨ। ਦੇਸ਼ ਦੇ ਮੌਜੂਦਾ ਪ੍ਰਧਾਨ ਮੰਤਰੀ ਸ੍ਰੀ ਜੌਹਨ ਕੀ ਤੀਜੀ ਵਾਰ ਪ੍ਰਧਾਨ ਮੰਤਰੀ ਬਨਣ ਜਾ ਰਹੇ ਹਨ, ਪਰ ਉਨ੍ਹਾਂ ਨੂੰ ਇਸ ਗੱਲ ਦਾ ਜ਼ਰਾ ਜਿੰਨਾ ਵੀ ਗੁਮਾਨ ਜਾਂ ਘਮੰਡ ਨਹੀਂ ਹੈ। ਅੱਜ ਜਦੋਂ ਉਹ ਸਵੇਰੇ ਆਪਣੀ ਪਤਨੀ ਦੇ ਨਾਲ ਘਰ ਦੇ ਲਾਗੇ ਹੀ ਕੌਫੀ ਦੀ ਦੁਕਾਨ ਉਤੇ ਕੌਫੀ ਪੀਣ ਗਏ ਤਾਂ ਉਥੇ ਕੋਈ ਕੌਫੀ ਮੇਜ਼ ਖਾਲੀ ਨਹੀਂ ਸੀ। ਪ੍ਰਧਾਨ ਮੰਤਰੀ ਨੇ ਇਕ ਆਮ ਜੋੜੇ ਦੀ ਤਰ੍ਹਾਂ ਹੀ ਉਥੇ ਉਡੀਕ ਕਰਨ ਵਾਲੇ ਸੋਫੇ ਉਤੇ ਬਹਿ ਕੇ ਮੇਜ਼ ਖਾਲੀ ਹੋਣ ਦੀ ਉਡੀਤ ਕੀਤੀ। ਇਸ ਦਰਮਿਆਨ ਉਨ੍ਹਾਂ ਇਥੇ ਦੇ ਰਾਸ਼ਟਰੀ ਅਖਬਾਰ ਦੇ ਵਿਚ ਲੱਗੀਆਂ ਚੋਣਾਂ ਸਬੰਧੀ ਖਬਰਾਂ ਉਤੇ ਪੜ੍ਹ ਲਈਆਂ ਅਤੇ ਮੇਜ਼ ਖਾਲੀ ਤੱਕ ਉਡੀਕ ਕੀਤੀ। ਕੌਫੀ ਦੀ ਦੁਕਾਨ ਉਤੇ ਲੋਕਾਂ ਨੇ ਸ੍ਰੀ ਜੌਹਨ ਕੀ ਨੂੰ ਵਧਾਈ ਦਿੱਤੀ।
ਸਥਾਨਕ ਭਾਰਤੀ ਭਾਈਚਾਰੇ ਦੇ ਲੋਕ ਸੋਚ ਰਹੇ ਹਨ ਕਿ ਕੀ ਸਾਡੇ ਭਾਰਤ ਦੇਸ਼ ਦੇ ਵਿਚ ਵੀ ਕਦੇ ਅਜਿਹੀ ਸੋਚ ਸਾਡੇ ਸਿਆਸਤਦਾਨਾਂ ਦੀ ਆ ਸਕਦੀ ਹੈ, ਜਿਸ ਤੋਂ ਇਹ ਭਾਵ ਜਾਵੇ ਕਿ ਉਹ ਵੀ ਆਮ ਆਦਮੀ ਦੀ ਤਰ੍ਹਾਂ ਹਨ।?