ਨਿਊਜ਼ੀਲੈਂਡ ‘ਚ ਸ੍ਰੀਮਤੀ ਪ੍ਰਿਅੰਕਾ ਰਾਧਾਕ੍ਰਿਸ਼ਨਨ ਨਹੀਂ ਬਣ ਸਕਣਗੇ ਲਿਸਟ ਐਮ.ਪੀ.

ਨਿਊਜ਼ੀਲੈਂਡ ਦੇ ਵਿਚ ਵਿਰੋਧੀ ਧਿਰ ਲੇਬਰ ਪਾਰਟੀ ਵੱਲੋਂ  ਭਾਰਤੀ ਮਹਿਲਾ ਸ੍ਰੀਮਤੀ ਪ੍ਰਿਅੰਕਾ ਕ੍ਰਿਸ਼ਨਨ ਨੂੰ ਲਿਸਟ ਐਮ.ਪੀ. ਨੰਬਰ 23 ਉਤੇ ਰੱਖਿਆ ਗਿਆ ਸੀ ਅਤੇ ਪਿਛਲੀ ਰਾਤ ਆ ਰਹੇ ਨਤੀਜਿਆ ਤੋਂ ਜਾਪਦਾ ਸੀ ਕਿ ਉਨ੍ਹਾਂ ਨੂੰ ਲਿਸਟ ਐਮ. ਪੀ. ਲਿਆ ਜਾ ਸਕਦਾ ਹੈ, ਪਰ ਬਾਅਦ ਵਿਚ ਆਏ ਸਾਰੇ ਨਤੀਜਿਆਂ ਦੇ ਅਨੁਪਾਤ ਦੇ ਵਿਚ ਪਾਇਆ ਗਿਆ ਕਿ ਉਨ੍ਹਾਂ ਦਾ ਨੰਬਰ ਅਜੇ ਨਹੀਂ ਲਗ ਸਕਦਾ। ਜਿਸ ਕਰਕੇ ਉਹ ਲਿਸਟ ਐਮ.ਪੀ. ਬਨਣ ਤੋਂ ਰਹਿ ਗਏ ਹਨ।