ਨਿਊਜ਼ੀਲੈਂਡ ਤੋਂ ਸ੍ਰੀ ਕੇਜਰੀਵਾਲ ਵੱਲੋਂ ਚੁੱਕੇ ਕਦਮ ਦੀ ਸ਼ਲਾਘਾ

ਦਿੱਲੀ ਵਿਧਾਨ ਸਭਾ ਵੱਲੋਂ ਆਪਣੇ ਮੌਜੂਦਾ ਚੱਲ ਰਹੇ ਸਦਨ ਦੇ ਵਿਚ ਨਵੰਬਰ-1984 ਵੇਲੇ ਦਿੱਲੀ ‘ਚ ਹੋਏ ਸਿੱਖ ਨਸਲਕੁਸ਼ੀ (ਕਤਲੇਆਮ) ਪ੍ਰਤੀ ਸੁਹਿਰਦਤਾ ਦੇ ਨਾਲ ਗਹਿਰੀ ਵਿਚਾਰ ਕਰਕੇ ਇਕ ਮਤਾ ਪਾਸ ਕੀਤਾ ਜਿਸ ਦੇ ਅਨੁਸਾਰ ਉਨ੍ਹਾਂ ਸਾਰੇ ਦੋਸ਼ੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਦੀ ਸਹਿਮਤੀ ਦਿੱਤੀ ਗਈ ਜਿਹੜੇ ਇਸ ਕਤਲੇਆਮ ਲਈ ਜਿੰਮੇਵਾਰ ਮੰਨੇ ਜਾ ਰਹੇ ਹਨ। 31 ਸਾਲ ਬੀਤਣ ਦੇ ਬਾਅਦ ਵੀ ਸਰਕਾਰੀ ਤੰਤਰ ਇਨ੍ਹਾਂ ਹਤਿਆਰਾਂ ਨੂੰ ਸਜ਼ਾ ਦਿਵਾਉਣ ਵਿਚ ਨਾਕਾਮ ਰਿਹਾ।
ਨਿਊਜ਼ੀਲੈਂਡ ਦੇ ਵਿਚ ਆਮ ਆਦਮੀ ਪਾਰਟੀ ਯੂਨਿਟ ਦੇ ਮੈਂਬਰ ਸ. ਖੜਗ ਸਿੰਘ, ਸ੍ਰੀ ਰਾਜੀਵ ਬਾਜਵਾ, ਸ੍ਰੀ ਗਿਰੀਸ਼, ਅਤੇ ਸ. ਫਤਹਿ ਸਿੰਘ ਹੋਰਾਂ ਨੇ ਇਸ ਸਬੰਧੀ ਅੱਜ ਵਿਚਾਰ ਵਿਟਾਂਦਰਾ ਕਰਕੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਚੁੱਕੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਅਜਿਹਾ ਵੋਟਾਂ ਵੇਲੇ ਕਿਹਾ ਸੀ ਅਤੇ ਹੁਣ ਕਰਕੇ ਵੀ ਵਿਖਾ ਦਿੱਤਾ ਹੈ। ਦਿੱਲੀ ਵਿਧਾਨ ਸਭਾਚ ਸਰਬ ਸੰਮਤੀ ਨਾਲ ਪਾਸ ਹੋਏ ਇਸ ਮਤੇ ਤੋਂ ਬਾਅਦ ਦਿੱਲੀ ਦੇ ਵਿਚ ਮੁੱਖ ਦੋਸ਼ੀ ਜਗਦੀਸ਼ ਟਾਇਟਲਰ ਦੇ ਖਿਲਾਫ ਕੇਸ ਦਰਜ ਹੋਵੇਗਾ ਵਰਨਣਯੋਗ ਹੈ ਕਿ ਸੀ.ਬੀ. ਆਈ. ਨੇ ਟਾਇਟਲਰ ਦੇ ਵਿਰੁੱਧ ਕੇਸ ਦਰਜ ਕਰਨ ਤੋਂ ਮਨਾਹੀ ਕਰ ਦਿੱਤੀ ਸੀ। ਪੀੜ੍ਹਤ ਪਰਿਵਾਰਾਂ ਨੂੰ ਇਨਸਾਫ ਦੀ ਤੱਕੜੀ ਤੱਕ ਪਹੁੰਚਣ ਤੱਕ ਮੁਫਤ ਸਰਕਾਰੀ ਕਾਨੂੰਨੀ ਸਹਾਇਤਾ ਪ੍ਰਾਪਤ ਕਰਵਾਈ ਜਾਵੇਗੀ। ਅੰਕੜਿਆਂ ਮੁਤਾਬਿਕ 3000 ਤੋਂ ਵੱਧ ਸਿੱਖ 31 ਅਕਤੂਬਰ ਨੂੰ ਇੰਦਰਾ ਗਾਂਧੀ ਤੋਂ ਮੌਤ ਤੋਂ ਬਾਅਦ ਸ਼ਰੇਆਮ ਜਿੰਦਾ ਜ਼ਲਾ-ਜ਼ਲਾ ਮਾਰ ਦਿੱਤੇ ਗਏ ਸਨ। ਰਾਜੌਰੀ ਗਾਰਡਨ ਤੋਂ ਆਪ ਦੇ ਵਿਧਾਇਕ ਸ. ਜਰਨੈਲ ਸਿੰਘ ਵੱਲੋਂ ਇਹ ਮਤਾ ਪਾਸ ਕੀਤਾ ਗਿਆ ਸੀ ਜਿਸ ਨੂੰ ਸਰਬ ਸੰਮਤੀ ਦੇ ਨਾਲ ਪਾਸ ਕੀਤਾ ਗਿਆ ਜਦੋਂ ਇਹ ਮਤਾ ਪੜ੍ਹ ਰਹੇ ਸਨ ਤਾਂ ਉਨ੍ਹਾਂ ਦੀਆਂ ਅੱਖਾਂ ਵਿਚੋਂ ਅੱਥਰੂ ਕਿਰਨ ਲੱਗੇ ਸਨ।

Install Punjabi Akhbar App

Install
×