ਨਿਊਜ਼ੀਲੈਂਡ ‘ਚ ਮਾਓਰੀ ਕਿੰਗ ਦੇ ਪੁੱਤਰ ਨੂੰ ਦੋਸ਼ੀ ਹੋਣ ਦੇ ਬਾਵਜੂਦ ‘ਬੇਦੋਸ਼ਾ’ ਕਹਿਣ ਦੇ ਫੈਸਲੇ ਨੂੰ ਪੁਲਿਸ ਵੱਲੋਂ ਚੁਨੌਤੀ

ਨਿਊਜ਼ੀਲੈਂਡ ਦੇ ਵਿਚ ਇਥੇ ਦੇ ਜੱਦੀ ਕਬੀਲੇ ਦੇ ਮਾਓਰੀ ਲੋਕਾਂ ਦੇ ਰਾਜੇ (ਕਿੰਗ) ਦਾ ਪੁੱਤਰ ਕੁਝ ਸਮਾਂ ਪਹਿਲਾਂ ਲੁੱਟ-ਖੁੱਟ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਦੋਸ਼ੀ ਪਾਇਆ ਗਿਆ ਸੀ, ਪਰ ਹਾਈਕੋਰਟ ਦੇ ਮਾਣਯੋਗ ਜੱਜ ਨੇ ਉਸਨੂੰ ਦੋਸ਼ੀ ਹੋਣ ਦੇ ਬਾਵਜੂਦ ਉਸਦੀ ਪਦ ਪ੍ਰਤਿਸ਼ਠਾ ਦਾ ਖਿਆਲ ਰੱਖਦਿਆਂ ਉਸਨੂੰ ‘ਬੇਦੋਸ਼ਾ’ ਕਰਾਰ ਦੇ ਦਿੱਤਾ ਸੀ। ਅੱਜ ਸਥਾਨਕ ਪੁਲਿਸ ਨੇ ਹਾਈਕੋਰਟ ਦੇ ਵਿਚ ਅਰਜੀ ਦੇ ਕੇ ਅਪੀਲ ਕੀਤੀ ਹੈ ਕਿ ਮਾਣਯੋਗ ਜੱਜ ਨੇ ਉਸ ਵੇਲੇ ਗਲਤ ਫੈਸਲਾ ਲਿਆ ਸੀ ਤੇ ਉਸ ਨੂੰ ਰਿਹਾਅ ਕਰ ਦਿੱਤਾ ਸੀ। ਇਹ ਦੋਸ਼ ਉਦੋਂ ਹੀ ਹਟਾਏ ਜਾ ਸਕਦੇ ਹਨ ਜਦੋਂ ਅਪਰਾਧ ਕਾਨੂੰਨੀ ਸਜ਼ਾ ਦੇ ਅਨੁਪਾਤ ਵਿਚ ਨਾ ਹੋਵੇ। ਬਚਾਅ ਪੱਖ ਦਾ ਮੰਨਣਾ ਸੀ ਕਿ ਉਹ ਇਕ ਰਾਜੇ ਦਾ ਪੁੱਤਰ ਹੈ ਅਤੇ ਆਉਣ ਵਾਲੇ ਸਮੇਂ ਵਿਚ ਰਾਜਾ ਬਣ ਸਕਦਾ ਹੈ ਇਸ ਕਰਕੇ ਉਸਦਾ ਦਾਮਨ ਸਾਫ ਰੱਖਿਆ ਜਾਵੇ।