ਇਕ ਲੱਖ ਲੋਕਾਂ ਦੇ ਰੁਜ਼ਗਾਰ ਲਈ ਮੌਕੇ ਪੈਦਾ ਹੋਣਗੇ
(ਔਕਲੈਂਡ):-ਨਿਊਜ਼ੀਲੈਂਡ ਪ੍ਰਧਾਨ ਮੰਤਰੀ ਮਾਣਯੋਗ ਜੈਸਿੰਡਾ ਆਰਡਨ ਇਨ੍ਹੀਂ ਦਿਨੀਂ ਅਮਰੀਕਾ ਦੇ ਦੌਰੇ ਉਤੇ ਹਨ। ਅੱਜ ਉਨ੍ਹਾਂ ਸ਼ੋਸ਼ਲ ਮੀਡੀਆ ਤੇ ਆਈ. ਟੀ. ਕੰਪਨੀਆਂ ਦੇ ਅਧਿਕਾਰੀਆਂ ਜਿਵੇਂ ਟਵੀਟਰ, ਐਮਾਜ਼ੋਨ ਅਤੇ ਮਾਈਕ੍ਰੋਸਾਫਟ ਵਾਲਿਆਂ ਨਾਲ ਗੱਲਬਾਤ ਕੀਤੀ। ਇਨ੍ਹਾਂ ਕੰਪਨੀਆਂ ਨੇ ਨਿਊਜ਼ੀਲੈਂਡ ਦੇ ਵਿਚ ਵੱਡਾ ਨਿਵੇਸ਼ ਕਰਨ ਦੀ ਗੱਲ ਆਖੀ ਹੈ ਜਿਸ ਨਾਲ ਇਕ ਲੱਖ ਨੌਕਰੀਆਂ ਦੇ ਮੌਕੇ ਇਥੇ ਪੈਦਾ ਹੋਣਗੇ। ਇਥੇ ਹੀ ਬੱਸ ਨਹੀਂ ਸਿਰਫ ਐਮਾਜ਼ੋਨ ਹੀ ਇਕ ਲੱਖ ਤੱਕ ਨੌਕਰੀਆਂ ਕੱਢ ਲਏਗੀ ਜਦ ਕਿ ਬਾਕੀ ਕੰਪਨੀਆਂ ਦੇ ਲਈ ਹੋਰ ਮੌਕੇ ਪੈਦਾ ਹੋਣਗੇ। ਇਸ ਤੋਂ ਪਹਿਲਾਂ ਉਹ ਨਿਊਯਾਰਕ ਅਤੇ ਵਸ਼ਿੰਗਟਨ ਵਿਖੇ ਵਪਾਰ ਸਬੰਧੀ ਮੀਟਿੰਗਾਂ ਕਰ ਚੁੱਕੇ ਹਨ। ਹਾਰਬਰਡ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਨੂੰ ਸੰਬੋਧਨ ਕਰ ਚੁੱਕੇ ਹਨ। ਕੈਲੀਫੋਰਨੀਆ ਦੇ ਨਾਲ ਵਾਤਾਵਰਣ ਸੰਭਾਲ ਸਬੰਧੀ ਸਮਝੌਤਾ ਹੋ ਚੁੱਕਾ ਹੈ। ਸੈਨ ਫਰਾਂਸਿਸਕੋ ਵਿਖੇ ਇਹ ਸਮਝੌਤਾ ਹੋਇਆ ਹੈ, ਜਿਸਦਾ ਮਕਸਦ ਜੀਰੋ ਕਾਰਬਨ ਵੱਲ ਵਧਣਾ ਹੈ।
ਅੱਜ ਪ੍ਰਧਾਨ ਮੰਤਰੀ ਦੁਬਾਰਾ ਵਸ਼ਿੰਗਟਨ ਵਿਖੇ ਰਵਾਨਾ ਹੋ ਗਏ ਹਨ ਜਿੱਥੇ ਉਹ ਅਮਰੀਕੀ ਰਾਸ਼ਟਰਪਤੀ ਜੋ ਵਾਇਡਨ ਨਾਲ ਮੀਟਿੰਗ ਕਰਨਗੇ ਅਤੇ ਉਸ ਤੋਂ ਬਾਅਦ ਵਾਪਿਸ ਨਿਊਜ਼ੀਲੈਂਡ ਪਰਤਣਗੇ।