ਨਿਊਜ਼ੀਲੈਂਡ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ 10 ਨਵੰਬਰ ਤੋਂ ਵੀਅਤਨਾਮ ਤੇ ਮਨੀਲਾ ਦੌਰੇ ‘ਤੇ

-ਅਪੈਕ ਅਤੇ ਈਸਟ ਏਸ਼ੀਆ ਉਚ ਮੀਟਿੰਗ ਵਿਚ ਹੋਵੇਗੀ ਸ਼ਾਮਿਲ
– ਅਮਰੀਕੀ ਰਾਸ਼ਟਰਪਤੀ ਅਤੇ ਭਾਰਤੀ ਪ੍ਰਧਾਨ ਮੰਤਰੀ ਨਾਲ ਹੋ ਸਕਦੀ ਹੈ ਗੱਲਬਾਤ

NZ PIC 6 Nov-1

ਔਕਲੈਂਡ  – ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਦੇ ਅੰਤਰਰਾਸ਼ਟਰੀ ਦੌਰਿਆਂ ਦੀ ਰਫਤਾਰ ਤੇਜ਼ ਹੁੰਦੀ ਜਾ ਰਹੀ ਹੈ। ਆਸਟਰੇਲੀਆ ਦੇ ਗੇੜੇ ਤੋਂ ਬਾਅਦ ਹੁਣ ਉਹ ਵੀਅਤਨਾਮ ਅਤੇ ਮਨੀਲਾ ਵਿਖੇ 10 ਤੋਂ 16 ਨਵੰਬਰ ਤੱਕ ਜਾ ਰਹੇ ਹਨ। ਪਹਿਲਾਂ ਉਹ 10 ਅਤੇ 11 ਨਵੰਬਰ ਨੂੰ ਵੀਅਤਨਾਮ ਵਿਖੇ ਹੋਣ ਵਾਲੀ ‘ਏਸ਼ੀਆ-ਪੈਸਫਿਕ ਇਕਨਾਮਿਕ ਕਾਰਪੋਰੇਸ਼ਨ’ (ਅਪੈਕ) ਕਾਨਫਰੰਸ ਦੇ ਵਿਚ ਸ਼ਾਮਿਲ ਹੋਣਗੇ ਅਤੇ ਫਿਰ ਉਹ ਮਨੀਲਾ ਵਿਖੇ 12 ਤੋਂ 14 ਨਵੰਬਰ ਦੋਰਾਨ ਹੋਣ ਵਾਲੀ ਈਸਟ ਏਸ਼ੀਆ ਉਚ ਸ਼ਿਖਰ ਵਾਰਤਾ ਦੇ ਵਿਚ ਸ਼ਾਮਿਲ ਹੋਣਗੇ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ  ‘ਦਾ ਐਸੋਸੀਏਸ਼ਨ ਆਫ ਸਾਊਥ ਈਸਟ ਏਸ਼ੀਅਨ ਨੇਸ਼ਨਜ਼’ (ਏਸੀਅਨ) ਦੀ 50ਵੀਂ ਵਰ੍ਹੇਗੰਢ ਦੇ ਜਸ਼ਨਾਂ ਵਿਚ ਵੀ ਸ਼ਾਮਿਲ ਹੋਣਗੇ। ਵਿਦੇਸ਼ ਮੰਤਰੀ ਵਿਨਸਨ ਪੀਟਰਜ਼ ਅਤੇ ਟ੍ਰੇਡ ਅਤੇ ਐਕਸਪੋਰਟ ਮੰਤਰੀ ਡੇਵਿਡ ਪਾਰਕਰ ਵੀ ਉਨ੍ਹਾਂ ਦੇ ਨਾਲ ਜਾਣਗੇ।  ਪ੍ਰਧਾਨ ਮੰਤਰੀ 16 ਨਵੰਬਰ ਨੂੰ ਵਾਪਿਸ ਨਿਊਜ਼ੀਲੈਂਡ ਪਰਤਣਗੇ। ਇਕ ਕਾਨਫਰੰਸ ਦੌਰਾਨ ਉਹ ਅਮਰੀਕੀ ਰਾਸ਼ਟਰਪਤੀ ਸ੍ਰੀ ਡੋਨਾਲਡ ਟਰੰਪ ਨਾਲ ਵੀ ਮਿਲਣਗੇ। ਸ੍ਰੀ ਟਰੰਪ ਨੇ ਈਸਟ ਏਸ਼ੀਆ ਮੀਟਿੰਗ ਵਾਸਤੇ ਇਕ ਦਿਨ ਆਪਣੀ ਸਟੇਅ ਵਧਾ ਲਈ ਹੈ। ਇਸੀ ਤਰ੍ਹਾਂ  ਅਤੇ ਇਕ ਮੀਟਿੰਗ ਦੌਰਾਨ ਉਹ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਨਾਲ ਵੀ ਮਿਲ ਸਕਦੇ ਹਨ।

Install Punjabi Akhbar App

Install
×