ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵੱਲੋਂ ਸਮੂਹ ਭਾਰਤੀ ਭਾਈਚਾਰੇ ਨੂੰ ਵਿਸਾਖੀ ਦੀਆਂ ਵਧਾਈਆਂ

ਸਭਿਆਚਾਰਕ ਸਾਂਝ: ਪਰੰਪਰਾਵਾਂ ਅਤੇ ਵਿਰਸਾ ਜੀਵਤ ਰਹੇ

(ਔਕਲੈਂਡ) : ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਵਿਸਾਖੀ ਦੇ ਸ਼ੁੱਭ ਦਿਹਾੜੇ ਉਤੇ ਨਿਊਜ਼ੀਲੈਂਡ ਵਸਦੇ ਸਮੂਹ ਭਾਰਤੀ ਭਾਈਚਾਰੇ ਨੂੰ ਵੀਡੀਓ ਸੰਦੇਸ਼ ਜਾਰੀ ਕਰਕੇ ਵਧਾਈ ਦਿੱਤੀ ਹੈ। ਉਨ੍ਹਾਂ ਦੇ ਵਧਾਈ ਸ਼ੰਦੇਸ਼ ਦਾ ਪੰਜਾਬੀ ਅਨੁਵਾਦ ਇਸ ਤਰ੍ਹਾਂ ਹੈ ‘‘ਹਰ ਇਕ ਨੂੰ ਨਮਸਕਾਰ ਮੈਂ, ਸਾਰਿਆਂ ਨੂੰ ਵਿਸਾਖੀ ਦੀਆਂ ਬਹੁਤ-ਬਹੁਤ ਮੁਬਾਰਕਾਂ ਦੇਣ ਲਈ ਮੈਂ ਇਸ ਮੌਕੇ ਦਾ ਲਾਹਾ ਉਠਾਉਣਾ ਚਾਹੁੰਦੀ ਹਾਂ। ਇਹ ਉਹ ਸਮਾਂ ਹੈ ਜਦੋਂ ਸਾਡੇ ਭਾਰਤੀ ਭਾਈਚਾਰਿਆਂ ਦੇ ਮੈਂਬਰ ਨਵੇਂ ਸਾਲ ਵਿੱਚ ਵਾਢੀ ਦਾ ਜਸ਼ਨ ਮਨਾਉਣ ਲਈ ਇਕੱਠੇ ਹੁੰਦੇ ਹਨ। ਇਹ ਪਿਛਲੇ ਸਾਲ ਦੀ ਸਖ਼ਤ ਮਿਹਨਤ ਦੇ ਫਲ ਦਾ ਆਨੰਦ ਲੈਣ ਦਾ ਸਮਾਂ ਹੈ, ਨਵਿਆਉਣ ਦਾ ਸਮਾਂ ਹੈ ਅਤੇ ਭਵਿੱਖ ਦੀ ਉਮੀਦ ਹੈ। ਵਿਸਾਖੀ ਆਪਸੀ ਸਾਥ ਬਣਾਈ ਰੱਖਣ ਅਤੇ ਭਾਈਚਾਰੇ ਬਾਰੇ ਵੀ ਹੈ। ਇਹ ਉਹਨਾਂ ਸਾਰੇ ਲੋਕਾਂ ਨੂੰ ਮੌਕਾ ਪ੍ਰਦਾਨ ਕਰਦੀ ਹੈ ਜੋ ਨਿਊਜ਼ੀਲੈਂਡ ਵਿੱਚ ਇਸਨੂੰ ਆਪਣੀਆਂ ਪਰੰਪਰਾਵਾਂ ਅਤੇ ਵਿਰਸੇ ਨੂੰ ਜੀਵੰਤ ਰੱਖਣ ਲਈ ਮਨਾਉਂਦੇ ਹਨ। ਮੈਨੂੰ ਖੁਸ਼ੀ ਹੈ ਕਿ ਪਿਛਲੇ ਦੋ ਸਾਲਾਂ ਵਿੱਚ ਅਸੀਂ ਸਾਰਿਆਂ ਨੇ ਮਿਲ ਕੇ ਸਖ਼ਤ ਮਿਹਨਤ ਕੀਤੀ ਜਿਸਦਾ ਮਤਲਬ ਹੈ ਕਿ ਤੁਹਾਨੂੰ ਗੁਰਦੁਆਰਿਆਂ ਅਤੇ ਸਥਾਨਕ ਧਾਰਮਿਕ ਸਥਾਨਾਂ ਵਿੱਚ ਪ੍ਰਾਰਥਨਾ, ਗ੍ਰੰਥਾਂ ਦੇ ਪਾਠ ਅਤੇ ਭੋਜਨ ਲਈ ਇਕੱਠੇ ਆਉਣ ਦਾ ਮੌਕਾ ਮਿਲੇਗਾ, ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਇਕੱਠੇ ਆਪਣੇ ਸਮੇਂ ਦਾ ਆਨੰਦ ਮਾਣੋਗੇ ਅਤੇ ਪਿਛਲੇ ਸਾਲ ਵਿੱਚ ਅਸੀਂ ਇਕੱਠੇ ਜੋ ਕੁਝ ਵੀ ਪ੍ਰਾਪਤ ਕੀਤਾ ਹੈ ਉਸ ਦਾ ਜਸ਼ਨ ਮਨਾਉਣ ਦੇ ਇਸ ਮੌਕੇ ਦਾ ਲਾਭ ਉਠਾਓ, ਇਹ ਬਹੁਤ ਸਾਰੇ ਲੋਕਾਂ ਲਈ ਇੱਕ ਚੁਣੌਤੀਪੂਰਨ ਸਮਾਂ ਰਿਹਾ ਹੈ ਅਤੇ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਜੋ ਤੁਸੀਂ ਆਪਣੇ ਆਪ ਨੂੰ, ਆਪਣੇ ਭਾਈਚਾਰੇ ਅਤੇ ਇੱਕ ਦੂਜੇ ਨੂੰ ਸੁਰੱਖਿਅਤ ਰੱਖਣ ਲਈ ਕੀਤਾ ਹੈ। ਇੱਕ ਵਾਰ ਫਿਰ ਮੈਂ ਤੁਹਾਨੂੰ ਵਿਸਾਖੀ ਦੀਆਂ ਸ਼ੁਭਕਾਮਨਾਵਾਂ ਦਿੰਦੀ ਹਾਂ।’’
 ਇਸ ਪੱਤਰਕਾਰ ਵੱਲੋਂ ਪ੍ਰਧਾਨ ਮੰਤਰੀ ਦਫਤਰ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਦੀ 4-ਕੇ ਵੀਡੀਓ ਵੀ ਪ੍ਰਾਪਤ ਕੀਤੀ ਗਈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਫਤਰ ਵੱਲੋਂ ਨਵੰਬਰ ਮਹੀਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵੀ ਲਿਖਤੀ ਸ਼ੰਦੇਸ਼ ਜਾਰੀ ਕਰਕੇ ਸਿੱਖਾਂ ਨੂੰ ਵਧਾਈ ਦਿੱਤੀ ਗਈ ਸੀ।
ਇਸਦੇ ਨਾਲ ਅੱਜ ਨਿਊਜ਼ੀਲੈਂਡ ਦੇ ਵਿਚ ਕੱਚੇ ਵੀਜ਼ੇ ਵਾਲੇ ਵੀ ਦਾਖਲ ਹੋ ਰਹੇ ਹਨ ਪਰ ਜਿਨ੍ਹਾਂ ਦੇ ਵੀਜ਼ੇ ਕੁਝ ਦਿਨ ਪਹਿਲਾਂ ਖਤਮ ਹੋਏ ਸਨ, ਉਹ ਜਰੂਰ ਨਿਰਾਸ਼ ਚੱਲ ਰਹੇ ਹਨ ਅਤੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦਾ ਵਧਾਈ ਸੁਨੇਹਾ ਇੰਝ ਲੱਗ ਰਿਹਾ ਹੈ, ਜਿਵੇਂ ਉਨ੍ਹਾਂ ਦੀ ਫਸਲ ਜਦੋਂ ਵਾਢੀ ਤੱਕ ਪਹੁੰਚੀ ਸੀ ਤਾਂ ਉਨ੍ਹਾਂ ਨੂੰ ਮਿਹਨਤ ਨਾਲ ਬੀਜੇ ਖੇਤਾਂ ਦੇ ਵਿਚ ਵੜ੍ਹਨ ਤੋਂ ਕਾਨੂੰਨੀ ਤੌਰ ’ਤੇ ਰੋਕੀ ਰੱਖਿਆ ਗਿਆ, ਜੋ ਕਿ ਸਰਾਸਰ ਉਨਾਂ ਦੇ ਕੀਤੇ ਨਿਵੇਸ਼ ਦੀ ਬਰਬਾਦੀ ਹੈ।

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਮਾਣਯੋਗ ਜੈਸਿੰਡਾ ਆਰਡਨ ਵਿਸਾਖੀ ਮੌਕੇ ਸ਼ੰਦੇਸ਼ ਦਿੰਦਿਆ

Install Punjabi Akhbar App

Install
×