ਨਿਊਜੀਲੈਂਡ ਦੇ ਲੋਕਾਂ ਨੇ ਇੱਛਾ-ਮ੍ਰਿਤੂ ਨੂੰ ਕਾਨੂੰਨੀ ਮਾਨਤਾ ਦੇਣ ਦੇ ਪੱਖ ਵਿੱਚ ਕੀਤਾ ਵੋਟ

ਨਿਊਜ਼ੀਲੈਂਡ ਚੋਣ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਦੇਸ਼ ਦੇ ਲੋਕਾਂ ਨੇ ਇੱਛਾ-ਮ੍ਰਿਤੂ ਨੂੰ ਕਾਨੂੰਨੀ ਮਾਨਤਾ ਦੇਣ ਦੇ ਪੱਖ ਵਿੱਚ ਮਤਦਾਨ ਕੀਤਾ ਹੈ। ਇਸ ਤੋਂ ਅਜਿਹੇ ਬੀਮਾਰ ਲੋਕਾਂ ਨੂੰ ਸਹਾਇਤਾ ਪ੍ਰਾਪਤ ਆਤਮ ਹੱਤਿਆ ਦੀ ਆਗਿਆ ਮਿਲੇਗੀ ਜਿਨ੍ਹਾਂ ਦੇ ਜੀਣ ਦੀ ਉਮੀਦ 6 ਮਹੀਨੇ ਤੋਂ ਘੱਟ ਹੋਵੇਗੀ। ਸ਼ੁਰੁਆਤੀ ਨਤੀਜਿਆਂ ਦੇ ਮੁਤਾਬਕ, 65.2% ਲੋਕਾਂ ਨੇ ਇੱਛਾ-ਮ੍ਰਿਤੂ ਨੂੰ ਕਾਨੂੰਨੀ ਮਾਨਤਾ ਦੇਣ ਦੇ ਪੱਖ ਵਿੱਚ ਵੋਟ ਦਿੱਤਾ ਹੈ।

Install Punjabi Akhbar App

Install
×