ਨਿਊਜ਼ੀਲੈਂਡ ਪਾਸਪੋਰਟ ਦੁਨੀਆ ਦੇ ਸਭ ਤੋਂ ਵੱਧ ਪ੍ਰਭਾਵਸ਼ਾਲੀ ਤੇ ਸੁਰੱਖਿਅਤ ਪਾਸਪੋਰਟਾਂ ਵਿਚ ਸ਼ਾਮਿਲ

NZ PPਨਿੱਕਾ ਜਿਹਾ ਦੇਸ਼ ਹੈ ਨਿਊਜ਼ੀਲੈਂਡ ਪਰ ਦੁਨੀਆ ਦੇ ਮੁਕਾਬਲੇ ਆਪਣਾ ਕੱਦ ਬੜਾ ਉਚਾ ਰੱਖਦਾ ਹੈ। ਗੱਲ ਚਾਹੇ ਕਰੰਸੀ ਦੀ ਹੋਵੇ ਚਾਹੇ ਹੋਵੇ ਇਕ ਬਹੁਤ ਹੀ ਮਹੱਤਵਪੂਰਨ ਡਾਕੂਮੈਂਟ ਪਾਸਪੋਰਟ ਦੀ। ਨਿਊਜ਼ੀਲੈਂਡ ਪਾਸਪੋਰਟ ਵੇਖਿਆਂ ਹੀ ਇੰਝ ਜਾਪਦਾ ਹੈ ਜਿਵੇਂ ਇਸ ਨੂੰ ਕੰਪਿਊਟਰ ਨਾਲ ਸਕੈਨ ਕਰਕੇ ਹੀ ਡੂੰਘਾਈ ਵਿਚ ਪੜ੍ਹਿਆ ਜਾ ਸਕਦਾ ਹੈ। ਨਿਊਜ਼ੀਲੈਂਡ ਦਾ ਪਾਸਪੋਰਟ ਰੱਖਣ ਵਾਲਿਆਂ ਦੇ ਲਈ ਖੁਸ਼ਖਬਰੀ ਹੈ ਕਿ ਹੁਣ ਕਾਲੇ ਰੰਗ ਦਾ ਨਿਊਜ਼ੀਲੈਂਡ ਪਾਸਪੋਰਟ ਕੁੱਲ ਦੁਨੀਆ ਦੇ ਪਾਸਪੋਰਟਾਂ ਦੇ ਪ੍ਰਭਾਸ਼ਾਲੀ ਅਤੇ ਸੁਰੱਖਿਆ ਪੱਖੋਂ ਤਾਕਤਵਰ ਪਾਸਪੋਰਟਾਂ ਦੀ ਸ਼੍ਰੇਣੀ ਵਿਚ ਆ ਗਿਆ ਹੈ। ਵਿਸ਼ਵ ਭਰ ਦੇ ਵਿਚ ਨਿਊਜ਼ੀਲੈਂਡ ਪਾਸਪੋਰਟ ਦਾ ਰੈਂਕ ਨੰਬਰ ਸੱਤ ਆਇਆ ਹੈ। ਲੰਡਨ ਦੀ ਇਕ ਕੰਪਨੀ ਨੇ ਅਜਿਹਾ ਅਧਿਐਨ ਕੀਤਾ ਹੈ ਜਿਸ ਦੇ ਵਿਚ ਉਹ ਸਾਰਾ ਪਾਸਪੋਰਟ ਵੇਖੇ-ਪਰਖੇ ਗਏ ਜਿਨ੍ਹਾਂ ਨੂੰ ਵੱਧ-ਵੱਧ ਤੋਂ ਵੱਧ ਮੁਲਕਾਂ ਦੇ ਵਿਚ ਜਾਣ ਲਈ ਵੀਜ਼ਾ ਨਹੀਂ ਲੈਣਾ ਪੈਂਦਾ। ਪਹਿਲੇ ਨੰਬਰ ਉਤੇ ਜਰਮਨੀ ਦਾ ਪਾਸਪੋਰਟ ਹੈ ਜਿਸ ਨੂੰ 177 ਦੇਸ਼ਾਂ ਦੇ ਵਿਚ ਜਾਣ ਲਈ ਕੋਈ ਵੀਜ਼ਾ ਨਹੀਂ ਲੈਣਾ ਪੈਂਦਾ। ਇਸ ਵੇਲੇ ਵਿਸ਼ਵ ਦੇ ਲਗਪਗ ਸਾਰੇ 218 ਦੇਸ਼ਾਂ ਦਾ ਅਧਿਐਨ ਕੀਤਾ ਗਿਆ ਹੈ। ਨਿਊਜ਼ੀਲੈਂਡ ਅਤੇ ਗ੍ਰੀਸ ਦੇ ਪਾਸਪੋਰਟ ਬਰਾਬਰ ਰਹੇ ਹਨ ਅਤੇ 171 ਦੇਸ਼ਾਂ ਦੇ ਵਿਚ ਬਿਨਾਂ ਵੀਜ਼ੇ ਦੇ ਜਾਇਆ ਜਾ ਸਕਦਾ ਹੈ। ਇਸ ਵਾਰ ਯੁਨਾਇਟਡ ਕਿੰਗਡਮ (ਯੂ.ਕੇ.) ਤੀਜੇ ਨੰਬਰ ‘ਤੇ ਆਇਆ ਹੈ ਜਦ ਕਿ ਪਹਿਲੰ ਲਗਾਤਾਰ ਨੰਬਰ ਇਕ ਚੱਲ ਰਿਹਾ ਸੀ। ਦੂਜੇ ਨੰਬਰ ਉਤੇ ਸਵੀਡਨ ਦੇਸ਼ ਆਇਆ ਹੈ।

The most powerful passports
1. Germany – 177
2. Sweden – 176
3. Finland, France, Italy, Spain, UK – 175
4. Belgium, Denmark, Netherlands, US – 174
5. Austria, Japan, Singapore – 173
6. Canada, Ireland, Luxembourg, Norway, Portugal, South Korea, Switzerland – 172
7. Greece, New Zealand – 171
8. Australia – 169
9. Malta – 168
10. Czech Republic, Hungary, Iceland – 167