ਨਿਊਜ਼ੀਲੈਂਡ ਦੇ ਇੰਟਰਨਲ (ਅੰਦਰੂਨੀ) ਮੰਤਰਾਲੇ ਵੱਲੋਂ ਨਿਊਜ਼ੀਲੈਂਡ ਦੇ ਨਾਗਰਿਕਾਂ ਨੂੰ ਇਕ ਹੋਰ ਸਹੂਲਤ ਦਿੰਦਿਆ ਅੱਜ 30 ਨਵੰਬਰ ਤੋਂ 10 ਸਾਲਾਂ ਦੀ ਮਿਆਦ ਵਾਲੇ ਪਾਸਪੋਰਟ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਹੁਣ 16 ਸਾਲ ਦੀ ਉਮਰ ਤੋਂ ਉਪਰ ਵਾਲੇ 10 ਸਾਲਾਂ ਦੀ ਮਿਆਦ ਵਾਸਤੇ ਪਾਸਪੋਰਟ ਅਪਲਾਈ ਕਰ ਸਕਦੇ ਹਨ। 30 ਨਵੰਬਰ ਤੋਂ ਪਹਿਲਾਂ ਪ੍ਰਾਪਤ ਅਰਜ਼ੀਆਂ 5 ਸਾਲ ਵਾਸਤੇ ਹੀ ਮੰਜੂਰ ਕੀਤੀਆਂ ਜਾਣਗੀਆਂ। ਇਨ੍ਹਾਂ ਪਾਸਪੋਰਟਾਂ ਨੂੰ ਤਿਆਰ ਕਰਨ ਲਈ ਮਹਿਕਮੇ ਨੇ 10 ਦਿਨਾਂ ਦਾ ਸਮਾਂ ਮੰਗਿਆ ਹੈ ਅਤੇ ਜੇਕਰ ਛੁੱਟੀਆਂ ਆਦਿ ਹੋਣ ਤਾਂ ਇਕ-ਦੋ ਦਿਨ ਹੋਰ ਲਗ ਸਕਦੇ ਹਨ। ਜੇਕਰ ਐਮਰਜੈਂਸੀ ਪਾਸਪੋਰਟ ਚਾਹੀਦਾ ਹੋਵੇ ਤਾਂ 3 ਦਿਨ ਲੱਗਣਗੇ।
ਜੇਕਰ ਇਹ ਪਾਸਪੋਰਟ ਨਿਊਜ਼ੀਲੈਂਡ ਦੇ ਵਿਚ ਅਪਲਾਈ ਹੁੰਦੇ ਹਨ ਤਾਂ ਲਾਗਤ 180 ਡਾਲਰ ਹੈ ਜੇਕਰ ਆਸਟਰੇਲੀਆ ਅਤੇ ਇੰਗਲੈਂਡ ਹੈ ਤਾਂ ਲਾਗਤ 156.52 ਡਾਲਰ ਆਵੇਗੀ। ਇਥੇ ਜੀ.ਐਸ.ਟੀ. ਦੀ ਛੋਟ ਦਿੱਤੀ ਗਈ ਹੈ। ਐਮਰਜੈਂਸੀ ਪਾਸਪੋਰਟ ਬਣਾਉਣ ਦੀ ਫੀਸ 360 ਡਾਲਰ ਹੈ ਅਤੇ ਜੇਕਰ ਸ਼ਾਮ ਨੂੰ ਦਰਵਾਜ਼ੇ ਖੁਲ੍ਹਵਾ ਕੇ ਪਾਸਪੋਰਟ ਬਣਾਉਣਾ ਪੈ ਜਾਏ ਤਾਂ 730 ਡਾਲਰ ਲਾਗਤ ਆਵੇਗੀ। ਹੇਠ ਲਿਖੇ ਪਤਿਆਂ ਉਤੇ ਪਾਸਪੋਰਟ ਅਪਲਾਈ ਕੀਤੇ ਜਾ ਸਕਦੇ ਹਨ ਜਾਂ ਫਿਰ ਆਨ ਲਾਈਨ ਵੀ ਅਪਲਾਈ ਕੀਤੇ ਜਾ ਸਕਦੇ ਹਨ।