ਨਿਊਜ਼ੀਲੈਂਡ ਪਾਰਲੀਮੈਂਟ ਰਸਮੀ ਤੌਰ ‘ਤੇ ਖੜਕੇ-ਦੜਕੇ ਨਾਲ ਸ਼ੁਰੂ

ਵਿਰੋਧੀ ਧਿਰ ਨੈਸ਼ਨਲ ਪਾਰਟੀ ਨੇ ਪਹਿਲੇ ਦਿਨ ਹੀ ਲੇਬਰ ਨੂੰ ਦਿਖਾਏ ਤੇਵਰ-ਸਪੀਕਰ ਵੋਟ ਨੂੰ ਲੈ ਕੇ ਹੋਈ ਤੂੰ-ਤੂੰ ਮੈਂ-ਮੈਂ

(ਸ੍ਰੀ ਟ੍ਰੈਵਰ ਮਾਲਾਰਡ)
(ਸ੍ਰੀ ਟ੍ਰੈਵਰ ਮਾਲਾਰਡ)

ਔਕਲੈਂਡ  -ਨਿਊਜ਼ੀਲੈਂਡ ਦੇ ਵਿਚ ਤਿੰਨ ਰਾਜਸੀ ਪਾਰਟੀਆਂ ਦੇ ਸਹਿਯੋਗ ਨਾਲ ਬਣੀ ਲੇਬਰ ਪਾਰਟੀ ਦੀ ਸਰਕਾਰ ਨੇ ਅੱਜ ਪਹਿਲੇ ਦਿਨ ਪਾਰਲੀਮੈਂਟ ਦੇ ਵਿਚ ਰਸਮੀ ਤੌਰ ‘ਤੇ ਦਾਖਲਾ ਲਿਆ। ਸੰਸਦ ਮੈਂਬਰਾਂ ਵੱਲੋਂ ਸਹੁੰ ਚੁੱਕੀ ਗਈ। ਜਦੋਂ ਸਪੀਕਰ ਦੀ ਚੋਣ ਵਾਸਤੇ ਵੋਟਾਂ ਦੀ ਗੱਲ ਚੱਲੀ ਤਾਂ ਸੱਤਾਧਾਰ ਪਾਰਟੀ ਨੇ ਕਿਹਾ ਕਿ ਉਨ੍ਹਾਂ ਕੋਲ ਸਪੀਕਰ ਦੀ ਚੋਣ ਵਾਸਤੇ ਬਹੁਮਤ ਹੈ ਇਸ ਕਰੇ ਵੋਟਿੰਗ ਦੀ ਜਰੂਰਤ ਨਹੀਂ, ਪਰ ਨੈਸ਼ਨਲ ਪਾਰਟੀ ਨੇ ਕਿਹਾ ਕਿ ਵੋਟਿੰਗ ਹੋਣੀ ਚਾਹੀਦੀ ਹੈ।  ਲੇਬਰ ਪਾਰਟੀ ਵੱਲੋਂ ਸ੍ਰੀ ਟ੍ਰੈਵਰ ਮਾਲਾਰਡ ਨੂੰ ਸਦਨ ਦਾ ਸਪੀਕਰ ਚੁਣਿਆ ਗਿਆ। ਨੈਸ਼ਨਲ ਪਾਰਟੀ ਦੇ ਸੀਨੀਅਰ ਨੇਤਾ ਸ੍ਰੀ ਸਾਇਮਨ ਬ੍ਰਿਜਸ਼ ਨੇ ਸਪੀਕਰ ਦੀ ਨਾਮਜਦਗੀ ਵੇਲੇ ਵੋਟਾਂ ਪਵਾਉਣ ਲਈ ਤੇਵਰ ਦਿਖਾਏ ਸਨ। ਸਦਨ ਵਿਚ ਅੱਜ ਪਹਿਲੇ ਦਿਨ ਹੀ ਕਈ ਸੰਸਦ ਮੈਂਬਰ ਗੈਰ ਹਾਜ਼ਿਰ ਰਹੇ। ਸ੍ਰੀ ਵਿਨਸਨ ਪੀਟਰਜ਼, ਡੇਵਿਡ ਪਾਰਕਰ ਪਹਿਲਾਂ ਹੀ ਅਪੈਕ ਵਾਸਤੇ ਨਿਕਲ ਗਏ ਹਨ ਜਦ ਕਿ ਲੇਬਰ ਦੇ ਪੋਟੋ ਵਿਲੀਅਮਜ਼ ਤੇ ਭਾਰਤੀ ਮੂਲ ਦੀ ਪ੍ਰਿਅੰਕਾ ਰਾਧਾਕ੍ਰਿਸ਼ਨਨ ਅਤੇ ਗ੍ਰੀਨ ਦੇ ਗਾਰੈਥ ਹਗਜ਼ ਵੀ ਗੈਰ ਹਾਜ਼ਿਰ ਰਹੇ। ਲੇਬਰ ਨੂੰ ਅੱਜ ਇਹ ਵੀ ਨਹੀਂ ਖਿਆਲ ਰਿਹਾ ਕਿ ਕਿੰਨੇ ਸੰਸਦ ਮੈਂਬਰ ਨਹੀਂ ਆ ਰਹੇ।
ਅੰਤ 33 ਸਾਲਾ ਤੋਂ ਪਾਰਲੀਮੈਂਟ ਵਿਚ ਵਿਚਰ ਰਹੇ ਸ੍ਰੀ ਟ੍ਰੈਵਰ ਮਾਲਾਰਡ ਨੂੰ ਸਦਨ ਦਾ ਸਪੀਕਰ ਚੁਣਿਆ ਗਿਆ। ਉਹ ਇਸ  ਅਹੁਦੇ ਲਈ ਕਈ ਵਾਰ ਦਿਲਚਸਪ ਰਹੇ ਹਨ। ਇਸ ਸੰਸਦ ਮੈਂਬਰ ਨੇ ਇਕ ਵਾਰ ਕਿਸੀ ਹੋਰ ਸੰਸਦ ਮੈਂਬਰ ਦੇ ਘਸੁੰਨ ਵੀ ਜੜ ਦਿੱਤਾ ਸੀ।

Install Punjabi Akhbar App

Install
×