ਨਿਊਜ਼ੀਲੈਂਡ ਪਾਰਲੀਮੈਂਟ ਜਿੱਥੇ ਪ੍ਰਧਾਨ ਮੰਤਰੀ ਨੂੰ ਵੀ ਗਲਤੀ ਕਰਨ ‘ਤੇ ਬਾਹਰ ਨਿਕਲ ਜਾਣ ਕਿਹਾ ਜਾਂਦਾ

NZ PIC 11 May-3ਨਿਊਜ਼ੀਲੈਂਡ ਪਾਰਲੀਮੈਂਟ ਅਜਿਹੀ ਹੈ ਜਿੱਥੇ ਛੋਟੀ ਤੋਂ ਛੋਟੀ ਗਲਤੀ ਕਈ ਵਾਰ ਵੱਡੇ ਤੋਂ ਵੱਡੇ ਮੰਤਰੀ ਨੂੰ ਹੱਥਾਂ ਪੈਰਾਂ ਦੀ ਪਾ ਦਿੰਦੀ ਹੈ। ਕਈ ਮੰਤਰੀ ਛੋਟੀਆਂ ਗਲਤੀਆਂ ਕਾਰਨ ਆਪਣਾ ਰਾਜਨੀਤਕ ਜੀਵਨ ਵੀ ਖਤਮ ਕਰ ਚੁੱਕੇ ਹਨ। ਅੱਜ ਸਦਨ ਦੇ ਵਿਚ ਕਾਰਵਾਈ ਚੱਲ ਰਹੀ ਸੀ, ਪਨਾਮਾ ਪੇਪਰਾਂ ਦੇ ਉਤੇ ਬੀਤੇ ਕੱਲ੍ਹ ਤੋਂ ਪ੍ਰਧਾਨ ਮੰਤਰੀ ਪ੍ਰਸ਼ਨਾਂ-ਉਤਰਾਂ ਦੇ ਵਿਚ ਘਿਰੇ ਹੋਏ ਸਨ। ਮਾਣਯੋਗ ਸਪੀਕਰ ਨੇ ਪਹਿਲਾਂ ਵੀ ਪ੍ਰਧਾਨ ਮੰਤਰੀ ਨੂੰ ਬੈਠ ਜਾਣ ਅਤੇ ਚੁੱਪ ਕਰਨ ਦੀ ਚੇਤਾਵਨੀ ਦਿੱਤੀ ਸੀ, ਪਰ ਪ੍ਰਧਾਨ ਮੰਤਰੀ ਕੰਟਰੋਲ ਤੋਂ ਬਾਹਰ ਜਾ ਰਹੇ ਸਨ ਤਾਂ ਸਪੀਕਰ ਨੇ ਪ੍ਰਧਾਨ ਮੰਤਰੀ ਨੂੰ ਸਦਨ ਛੱਡ ਕੇ ਬਾਹਰ ਚਲੇ ਜਾਣ ਲਈ ਕਿਹਾ। ਪ੍ਰਧਾਨ ਮੰਤਰੀ ਨੇ ਹੁਕਮ ਮੰਨਦਿਆਂ ਝੱਟ ਸਦਨ ਛੱਡ ਦਿੱਤਾ। ਗ੍ਰੀਨ ਪਾਰਟੀ ਦੇ ਨੇਤਾ ਜੇਮਸ ਸ਼ਾਅ ਪ੍ਰਧਾਨ ਮੰਤਰੀ ਤੋਂ ਕੱਲ ਦੀ ਕਾਰਵਾਈ ਸਮੇਂ ਦਿੱਤੇ ਬਿਆਨ ਲਈ ਮਾਫੀ ਮੰਗਣ ਵਾਸਤੇ ਕਹਿ ਰਹੇ ਸਨ। ਪਨਾਮਾ ਪੇਪਰਾਂ ਦੇ ਵਿਚ ਨਿਊਜ਼ੀਲੈਂਡ ਦੇ ਕਈ ਸੰਸਦ ਮੈਂਬਰਾਂ ਅਤੇ ਟਰੱਸਟਾਂ ਦੇ ਨਾਂਅ ਆਏ ਸਨ।

Install Punjabi Akhbar App

Install
×