ਭਾਰਤ ਦੀ ਯੂਨੀਅਨ ਭਾਸ਼ਾ-ਨਿਊਜ਼ੀਲੈਂਡ ਦੀ ਪਾਰਲੀਮੈਂਟ

ਚੌਥੀ ਵਾਰ ਸੰਸਦ ਮੈਂਬਰ ਬਣੇ ਸ. ਕੰਵਲਜੀਤ ਸਿੰਘ ਬਖਸ਼ੀ ਨੇ ਹਿੰਦੀ ਵਿਚ ਚੁੱਕੀ ਰਾਜਨਿਸ਼ਠਾ ਸੰਹੁ

NZ PIC 9 Nov-2 B
(ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਭਾਰਤ ਦੀ ਯੂਨੀਅਨ ਭਾਸ਼ਾ ਹਿੰਦੀ ਦੇ ਵਿਚ ਸੁਹੰ ਚੁੱਕਦੇ ਹੋਏ।)

ਔਕਲੈਂਡ -ਨਿਊਜ਼ੀਲੈਂਡ ਦੇਸ਼ ਜਿੱਥੇ 96% ਤੋਂ ਜਿਆਦਾ ਲੋਕ ਅੰਗਰੇਜ਼ੀ ਬੋਲਦੇ ਹਨ ਉਥੇ ਹਿੰਦੀ ਭਾਸ਼ਾ ਬੋਲਣ ਵਾਲੇ 1.7% ਅਤੇ ਪੰਜਾਬੀ ਭਾਸ਼ਾ ਬੋਲਣ ਵਾਲੇ 0.5% ਦੇ ਕਰੀਬ ਹਨ। ਹਰ ਸਾਲ 14 ਸਤੰਬਰ ਨੂੰ ਜਿੱਥੇ ਭਾਰਤ ਵਿਚ ਹਿੰਦੀ ਦਿਵਸ ਮਨਾਇਆ ਜਾਂਦਾ ਹੈ ਉਥੇ ਨਿਊਜ਼ੀਲੈਂਡ ਦੇ ਵਿਚ ਵੀ ਇਸ ਨੂੰ ਰਸਮੀ ਤੌਰ ‘ਤੇ ਸਰਕਾਰੀ ਪੱਧਰ ‘ਤੇ ਮਨਾਉਣ ਦੀਆਂ ਕਾਰਵਾਈਆਂ ਜਾਰੀ ਹਨ। ਇਥੇ ਅੰਗਰੇਜ਼ੀ, ਮਾਓਰੀ, ਸਾਮੋਅਨ ਤੋਂ ਬਾਅਦ ਚੌਥੀ ਭਾਸ਼ਾ ਹਿੰਦੀ ਹੀ ਹੈ ਜੋ ਜ਼ਿਆਦਾ ਬੋਲੀ ਜਾਂਦੀ ਹੈ। ਬੀਤੇ ਦਿਨੀਂ ਨਿਊਜ਼ੀਲੈਂਡ ਸੰਸਦ ਦੇ ਵਿਚ ਨਵੀਂ ਸਰਕਾਰ ਬਨਣ ਬਾਅਦ ਸਾਰੇ ਸੰਸਦ ਮੈਂਬਰਾਂ ਨੂੰ ਸਦਨ ਅੰਦਰ ਸਹੁੰ ਚੁਕਾਈ ਗਈ। ਇਤਿਹਾਸਕ ਗੱਲ ਇਹ ਰਹੀ ਕਿ ਚੌਥੀ ਵਾਰ ‘ਲਿਸਟ’ ਐਮ.ਪੀ. ਬਣ ਕੇ ਪਹੁੰਚੇ ਸ. ਕੰਵਲਜੀਤ ਸਿੰਘ ਬਖਸ਼ੀ ਨੇ ਆਪਣੀ ਸਹੁੰ ਭਾਰਤ ਦੀ ਯੂਨੀਅਨ ਭਾਸ਼ਾ ਹਿੰਦੀ  ਦੇ ਵਿਚ ਇਹ ਪੜ੍ਹੀ।  ਨਿਊਜ਼ੀਲੈਂਡ ਪਾਰਲੀਮੈਂਟ ਦੇ ਵਿਚ ਇਹ ਪਹਿਲੀ ਵਾਰ ਹੋਇਆ ਕਿ ਭਾਰਤ ਦੀ ਯੂਨੀਅਨ ਭਾਸ਼ਾ  ਹਿੰਦੀ ਦੇ ਵਿਚ ਪੜ੍ਹੀ ਗਈ ਸਰਕਾਰੀ ਰਾਜਨਿਸ਼ਠਾ ਸਹੁੰ ਨੂੰ 115 ਤੋਂ ਵੱਧ ਹਾਜ਼ਿਰ ਸੰਸਦ ਮੈਂਬਰਾਂ ਨੇ ਸੁਣਿਆ। ਇਸ ਤੋਂ ਇਲਾਵਾ ਗੁੰਗੇ ਬੋਲਿਆਂ ਦੇ ਵਾਸਤੇ ਵੀ ਇਸਦਾ ਇਸ਼ਾਰਿਆਂ ਦੇ ਨਾਲ ਵਰਨਣ ਕੀਤਾ ਗਿਆ। ਸ. ਕੰਵਲਜੀਤ ਸਿੰਘ ਬਖਸ਼ੀ ਨੂੰ ਇਸ ਉਦਮ ਲਈ ਕਮਿਊਨਿਟੀ ਵੱਲੋਂ ਵਧਾਈਆਂ ਦਿੱਤੀਆਂ ਗਈਆਂ।

Install Punjabi Akhbar App

Install
×