ਸੰਸਦ ‘ਚ ਇਕ ਦਿਨ ਭਾਰਤੀ ਉਤਸਵਾਂ ਦੇ ਨਾਂਅ

– 22 ਮਈ ਨੂੰ ਵਲਿੰਗਟਨ ਵਿਖੇ ਪਾਰਲੀਮੈਂਟ ਦੇ ਵਿਚ ਮਨਾਈ ਜਾਵੇਗੀ ਵਿਸਾਖੀ ਅਤੇ ਹੋਰ ਭਾਰਤੀ ਤਿਉਹਾਰ

NZ PIC 5 April-3

ਔਕਲੈਂਡ – ਸ. ਕੰਵਲਜੀਤ ਸਿੰਘ ਬਖਸ਼ੀ ਭਾਵੇਂ ਇਸ ਵੇਲੇ ਮੌਜੂਦਾ ਸਰਕਾਰ ਦੀ ਵਿਰੋਧੀ ਧਿਰ ਦੇ ਵਿਚ ਅੰਦਰੂਨੀ ਮਾਮਲਿਆਂ ਦੇ ਮੁੱਖ ਬੁਲਾਰੇ ਦੀ ਭੂਮਿਕਾ ਨਿਭਾਅ ਰਹੇ ਪਰ ਇਸਦੇ ਬਾਵਜੂਦ ਉਨ੍ਹਾਂ ਨੇ ਸੰਸਦ ਦੇ ਵਿਚ ਇਕ ਦਿਨ ਭਾਰਤੀ ਤਿਉਹਾਰਾਂ ਦੇ ਨਾਂਅ ਕਰਨ ਲਈ ਹਰੀ ਝੰਡੀ ਲੈ ਲਈ ਹੈ। 22 ਮਈ ਨੂੰ ਸ਼ਾਮ 5 ਤੋਂ 7 ਵਜੇ ਤੱਕ ਵਲਿੰਗਟਨ ਸੰਸਦ ਭਵਨ ਦੇ ਵਿਚ ਦੋ ਘੰਟੇ ਭਾਰਤੀ ਤਿਉਹਾਰਾਂ ਦੇ ਨਾਂਅ ਹੋਣਗੇ ਜਿਸ ਦੇ ਵਿਚ ਭਾਰਤੀ ਕਿਸਾਨੀ ਨੂੰ ਸਮਰਪਿਤ ਦਿਵਸ ‘ਵਿਸਾਖੀ’ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਭਾਰਤ ਵਿਚ ਇਸ ਦਿਨ ਨੂੰ ਫਸਲਾਂ ਦੀ ਕਟਾਈ ਵਾਲਾ ਦਿਵਸ ਨੂੰ ਮੰਨਿਆ ਜਾਂਦਾ ਹੈ। ਵਿਸਾਖੀ ਦਾ ਦਿਨ ਸਿੱਖ ਪੰਥ ਲਈ ਇਸ ਲਈ ਵੀ ਮਹੱਤਵਪੂਰ ਨ ਹੈ ਕਿ ਇਸ ਦਿਨ ਖਾਲਸਾ ਪੰਥ ਦੀ ਸਿਰਜਨਾ ਕੀਤੀ ਗਈ ਸੀ। ਇਸ ਤੋਂ ਇਲਾਵਾ ਗੁੜੀ ਪਾਡਵਾ (ਮਰਾਠੀ), ਸਮਸਾਰਾ ਪਾਡਬੋ (ਗੋਆ), ਸਮਵਾਤਸਾਰਾਦੀ, ਉਗਾਡੀ (ਆਂਧਰਾ ਪ੍ਰਦੇਸ਼), ਯੂਗਾਡੀ (ਕਰਨਾਟਕਾ), ਵਿਸ਼ੂ (ਕੇਰਲਾ), ਬਿਹੂ (ਆਸਾਮ), ਅਤੇ ਪੂਠਾਂਡੂ (ਤਾਮਿਲਨਾਡੂ) ਸ਼ਾਮਿਲ ਹਨ। ਪਾਰਲੀਮੈਂਟ ਜਾਣ ਵਾਲੇ ਲੋਕ ਆਪਣਾਂ ਨਾਂਅ ਸ. ਬਖਸ਼ੀ ਹੋਰਾਂ ਦੇ ਦਫਤਰ ਲਿਖਵਾ ਸਕਦੇ ਹਨ।

Install Punjabi Akhbar App

Install
×