ਨਿਊਜ਼ੀਲੈਂਡ ਪੁਲਿਸ ਵੱਲੋਂ ਲਿਆਦਾਂ ਜਾ ਰਿਹਾ ਹੈ ਆਪ੍ਰੇਸ਼ਨ ‘ਦੁਕਾਨ’-29 ਸਤੰਬਰ ਤੋਂ ਹੋ ਰਹੀ ਹੈ ਸ਼ੁਰੂਆਤ

ਮੈਨੁਕਾਓ ਜ਼ਿਲ੍ਹਾ ਪੁਲਿਸ ਵੱਲੋਂ ਛੋਟੇ ਵਪਾਰਕ ਅਦਾਰਿਆਂ ਨਾਲ ਹੋਰ ਨੇੜਤਾ, ਸੁਰੱਖਿਆ ਸਬੰਧੀ ਸੈਮਨਾਰ ਅਤੇ ਮੁੜ ਇਕ ਦੂਜੇ ਨਾਲ ਜੁੜੇ ਰਹਿਣ ਸਬੰਧੀ ਇਕ ਵਿਸ਼ੇਸ਼ ਆਪ੍ਰੇਸ਼ਨ ‘ਦੁਕਾਨ’ 29 ਸਤੰਬਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਏਥਨਿਕ ਸਰਵਿਸਜ਼ ਕੋਆਰਡੀਨੇਟਰ ਸ੍ਰੀ ਗੁਰਪ੍ਰੀਤ ਅਰੋੜਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕਿ ਬਹੁਤ ਹੀ ਵਧੀਆ ਸੇਫਟੀ ਪ੍ਰੋਗਰਾਮ ਜਿਸ ਦੇ ਵਿਚ ਵਪਾਰਕ ਅਦਾਰਿਆਂ ਦੇ ਕੀਮਤੀ ਸੁਝਾਅ ਅਤੇ ਭਾਗਦਾਰੀ ਦੀ ਜਰੂਰਤ ਹੈ ਕਾਊਂਟੀਜ਼ ਪੁਲਿਸ ਵੱਲੋਂ ਲਿਆਂਦਾ ਜਾ ਰਿਹਾ ਹੈ। 13 ਅਤੇ 14 ਅਕਤੂਬਰ ਨੂੰ ਸ਼ਾਮ 6 ਤੋਂ 7.30 ਤੱਕ ਮੈਨੁਕਾਓ ਪੁਲਿਸ ਸਟੇਸ਼ਨ ਅੰਦਰ ਇਕ ਵਿਸ਼ੇਸ਼ ਸੈਮੀਨਾਰ ਲਗਾਇਆ ਜਾ ਰਿਹਾ ਹੈ। ਇਸ ਸੈਮੀਨਾਰ ਦੇ ਵਿਚ ਛੋਟੇ ਦੁਕਾਨਦਾਰ ਜਿਵੇਂ ਕਾਰਨਰ ਡਾਇਰੀਜ਼, ਲਿੱਕਰ ਸਟੋਰ ਅਤੇ ਮਿਨੀਮਾਰਟ ਅਤੇ ਹੋਰ ਵਪਾਰਕ ਅਦਾਰਿਆਂ ਦੇ ਮਾਲਕ ਅਪਰਾਧਿਕ ਮਾਮਲਿਆਂ ਦੀ ਰੋਕਥਾਮ ਦੇ ਲਈ ਕੀਤੇ ਜਾ ਰਹੇ ਸਾਰਥਿਕ ਪ੍ਰਬੰਧਾਂ ਪ੍ਰਤੀ ਜਾਣ ਸਕਣਗੇ ਅਤੇ ਇਹ ਸੈਮੀਨਾਰ ਉਨ੍ਹਾਂ ਲਈ ਬਹੁਤ ਹੀ ਮਹੱਤਵਪੂਰਨ ਹੋਵੇਗਾ। ਪੁਲਿਸ ਵੱਲੋਂ ਚਾਹ-ਪਾਣੀ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ। ਸੈਮੀਨਾਰ ਤੋਂ ਬਾਅਦ ਸਾਰੇ ਪੁਲਿਸ ਅਫਸਰ ਦੁਬਾਰਾ ਦੁਕਾਨਦਾਰਾਂ ਦੇ ਨਾਲ ਮਿਲਣੀ ਕਰਨਗੇ ਅਤੇ ਇਕ ਦੂਜੇ ਦੇ ਸੁਝਾਵਾਂ ਦਾ ਆਦਾਨ ਪ੍ਰਦਾਨ ਕਰਨਗੇ।

Install Punjabi Akhbar App

Install
×