ਭਾਈ ਗੁਰਬਖਸ਼ ਸਿੰਘ ਖਾਲਸਾ ਵੱਲੋਂ ਮਿੱਥੇ ਨਿਸ਼ਾਨੇ ਦੀ ਹਮਾਇਤ

ਗੁਰਦੁਆਰਾ ਸਾਹਿਬ ਨਾਨਕਸਰ ਵਿਖੇ ਰੋਜ਼ਾਨਾ ਸੇਵਾੱਤੇ ਸਿਮਰਨ ਦੇ ਵਿਚ ਭਾਗ ਲੈਣ ਵਾਲੇ ਸੀਨੀਅਰ ਸਿਟੀਜ਼ਨ ਨੇ ਭਾਈ ਗੁਰਬਖਸ਼ ਸਿੰਘ ਖਾਲਸਾ ਵੱਲੋਂ ਰੱਖੇ ਗਏ ਬੰਦੀ ਸਿੰਘਾਂ ਦੀ ਰਿਹਾਈ ਦੇ ਨਿਸ਼ਾਨੇ ਦੀ ਹਮਾਇਤ ਕਰਦਿਆਂ ਐਤਵਾਰ 11 ਤਰੀਕਨ ਇਕ ਦਿਨਾਂ ਭੁੱਖ ਹੜ੍ਹਤਾਲ ਕਰਨ ਦਾ ਫੈਸਲਾ ਕੀਤਾ। ਇਹ ਭੁੱਖ ਹੜ੍ਹਤਾਲ ਸਵੇਰੇ 9 ਵਜੇ ਆਰੰਭ ਹੋਵੇਗੀ ਅਤੇ ਸ਼ਾਮ 5 ਵਜੇ ਤੱਕ ਜਾਰੀ ਰੱਖੀ ਜਾਵੇਗੀ। ਇਸ ਸਮੇਂ ਦੌਰਾਨ ਜਿੱਥੇ ਹਫਤਾਵਾਰੀ ਦੀਵਾਨ ਦੇ ਵਿਚ ਹਾਜ਼ਰੀ ਭਰੀ ਜਾਵੇਗੀ ਉਥੇ ਚੌਪਈ ਸਾਹਿਬ ਦੇ ਪਾਠ ਵੀ ਕੀਤੇ ਜਾਣਗੇ। ਸੰਗਤ ਦੇ ਵਿਚੋਂ ਜੇਕਰ ਕੋਈ ਇਸ ਭੁੱਖ ਹੜਤਾਲ ਦੇ ਵਿਚ ਸ਼ਾਮਿਲ ਹੋਣਾ ਚਾਹੁੰਦਾ ਹੈ ਤਾਂ ਉਹ ਸਵੇਰੇ 9 ਵਜੇ ਗੁਰਦੁਆਰਾ ਸਾਹਿਬ ਪਹੁੰਚਣ ਦੀ ਕ੍ਰਿਪਾਲਤਾ ਕਰਨ।