ਭਾਰਤ ਸਰਕਾਰ ਨੇ ਪ੍ਰਵਾਸੀਆਂ ਨਾਲ ਰਿਸ਼ਤੇ ਅੱਪ-ਟੂ-ਡੇਟ ਰੱਖਣ ਲਈ ਕੀਤੀ ‘ਪ੍ਰਵਾਸੀ ਰਿਸ਼ਤਾ’ ਵੈਬਸਾਈਟ ਸ਼ੁਰੂ

ਵਿਦਿਆਰਥੀ, ਐਨ. ਆਰ. ਆਈਜ਼ ਅਤੇ ਓ.ਸੀ.ਆਈ. ਕਾਰਡ ਧਾਰਕ ਰਜਿਸਟਰ ਹੋਣ

(ਔਕਲੈਂਡ): ਭਾਰਤ ਸਰਕਾਰ ਵੱਲੋਂ ਜਿੱਥੇ ਸੰਨ 2003 ਤੋਂ ਹਰ ਸਾਲ 9 ਜਨਵਰੀ ਨੂੰ ਜਿੱਥੇ ਪ੍ਰਵਾਸੀ ਭਾਰਤੀ ਦਿਵਸ ਮਨਾਇਆ ਜਾਂਦਾ  ਹੈ ਉਥੇ ਵਿਦੇਸ਼ਾਂ ਵਿਚ ਵਸਦੇ ਭਾਰਤੀਆਂ ਦੇ ਨਾਲ ਆਪਣੇ ਰਿਸ਼ਤੇ ਹੋਰ ਪੱਕੇ ਅਤੇ ਅੱਪਟੂਡੇਟ ਰੱਖਣ ਦੇ ਲਈ ਕੁਝ ਨਾ ਕੁਝ ਨਵਾਂ ਕੀਤਾ ਜਾਂਦਾ ਰਿਹਾ ਹੈ। ਹੁਣ ਭਾਰਤ ਸਰਕਾਰ ਨੇ ਇਕ ਨਵੀਂ ਵੈਬਸਾਈਟ ‘ਪ੍ਰਵਾਸੀ ਰਿਸ਼ਤਾ’ (https://pravasirishta.gov.in/) ਜਾਰੀ ਕੀਤੀ ਹੈ। ਭਾਰਤੀ ਹਾਈ ਕਮਿਸ਼ਨ ਵੱਲੋਂ ਇਸ ਸਬੰਧੀ ਇਕ ਈਮੇਲ ਜਾਰੀ ਕਰਕੇ ਲੋਕਾਂ ਨੂੰ ਰਜਿਟਰ ਹੋਣ ਅਤੇ ਆਪਣੀ ਜਾਣਕਾਰੀ ਮੁਹੱਈਆ ਕਰਨ ਵਾਸਤੇ ਅਪੀਲ ਕੀਤੀ ਗਈ ਹੈ ਤਾਂ ਕਿ ਭਾਰਤ ਸਰਕਾਰ ਵੱਲੋਂ ਸਮੇਂ-ਸਮੇਂ ਸਿਰ ਤੁਹਾਨੂੰ ਵੱਡਮੁੱਲੀ ਜਾਣਕਾਰੀ ਮੁਹੱਈਆ ਕੀਤੀ ਜਾ ਸਕੇ ਭਾਵੇਂ ਉਹ ਕਿਸੇ ਖਾਸ ਗੰਭੀਰ ਸਥਿਤੀਆਂ ਵਾਲੀ ਹੋਵੇ ਚਾਹੇ ਨਵੇਂ ਦਿਸ਼ਾ ਨਿਰਦੇਸ਼ਾਂ ਬਾਰੇ, ਸਭਿਆਚਾਰਕ ਸਾਂਜ ਬਾਰੇ, ਸਿਖਿਆ ਬਾਰੇ ਜਾਂ ਨਿਯਮ ਅਤੇ ਸ਼ਰਤਾਂ ਸਬੰਧੀ। ਇਹ ਰਜਿਸਟ੍ਰੇਸ਼ਨ ਤਿੰਨ ਭਾਗਾਂ ਦੇ ਵਿਚ ਵੰਡੀ ਗਈ ਹੈ ਪਹਿਲੇ ਭਾਰਤੀ ਵਿਦਿਆਰਥੀ ਜਿਨ੍ਹਾਂ ਕੋਲ ਭਾਰਤੀ ਪਾਸਪੋਰਟ ਹੈ, ਦੂਜੇ ਭਾਰਤੀ ਨਾਗਰਿਕ ਅਤੇ ਤੀਜੇ ਓ.ਸੀ. ਆਈ ਕਾਰਡ ਧਾਰਕ (Overseas Citizen of India).Í
ਜਿਆਦਾ ਜਾਣਕਾਰੀ ਲਈ ਇਸ ਵੈਬਸਾਈਟ ਉਤੇ ਜਾ ਕੇ ਗੇੜਾ ਲਾਓ ਜੀ।
https://pravasirishta.gov.in/home

Install Punjabi Akhbar App

Install
×